ਬੇਅਦਬੀ ਮਾਮਲਾ : ਹਾਈਕੋਰਟ ਪਹੁੰਚੀ ਪੰਜਾਬ ਸਰਕਾਰ, ਕਿਹਾ ਪਹਿਲਾਂ ਸੁਣੋ ਸਾਡਾ ਪੱਖ
Monday, Jan 28, 2019 - 10:05 PM (IST)
ਚੰਡੀਗੜ੍ਹ-ਬੇਅਦਬੀ ਮਾਮਲਿਆਂ ਵਿਚ ਪੰਜਾਬ ਸਰਕਾਰ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪੰਜਾਬ ਸਰਕਾਰ ਨੇ ਸੋਮਵਾਰ ਨੂੰ ਕੇਵਿਏਟ ਦਾਇਰ ਕੀਤੀ ਹੈ। ਇਸ ਤਹਿਤ ਸਰਕਾਰ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਪੱਖ ਲੈ ਲਿਆ ਜਾਵੇ। ਜਿਸ ਪਿੱਛੋਂ ਹੀ ਇਸ ਨਾਲ ਸੰਬੰਧਤ ਹੋਰ ਮਾਮਲਿਆਂ ਉਤੇ ਸੁਣਵਾਈ ਲਈ ਅਦਾਲਤ ਫੈਸਲਾ ਕਰੇ।
