ਪੰਜਾਬ ਸਰਕਾਰ ਦਾ ਮਹਿਰਾਜ ''ਕਰਜ਼ਾ ਮੁਆਫੀ ਸਮਾਰੋਹ'' ਫਿਰ ਮੁਲਤਵੀ
Tuesday, Jan 22, 2019 - 04:35 PM (IST)

ਚੰਡੀਗੜ੍ਹ/ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਲਈ ਮਹਿਰਾਜ ਵਿਖੇ 23 ਜਨਵਰੀ ਨੂੰ ਰੱਖਿਆ ਗਿਆ 'ਕਰਜ਼ਾ ਮੁਆਫੀ ਸਮਾਰੋਹ' ਫਿਰ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਇਸ ਦਾ ਕਾਰਨ ਖਰਾਬ ਮੌਸਮ ਨੂੰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਸਮਾਰੋਹ ਦੀ ਸ਼ੁਰੂਆਤ ਬਠਿੰਡਾ ਦੇ ਨੇੜਲੇ ਪਿੰਡ ਮਹਿਰਾਜ ਤੋਂ ਪਹਿਲਾਂ 22 ਜਨਵਰੀ ਨੂੰ ਕੀਤੀ ਜਾਣੀ ਸੀ ਪਰ ਇਸ ਨੂੰ 23 ਜਨਵਰੀ 'ਤੇ ਪਾ ਦਿੱਤਾ ਗਿਆ। ਹੁਣ ਇਹ ਸਮਾਰੋਹ ਗਣਤੰਤਰ ਦਿਵਸ ਮਤਲਬ ਕਿ 26 ਜਨਵਰੀ ਤੋਂ ਬਾਅਦ ਹੀ ਕਿਸੇ ਸਮੇਂ ਰੱਖਿਆ ਜਾਵੇਗਾ। ਇਸ ਬਾਰੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਪਰਨੀਤ ਆਈ. ਏ. ਐੱਸ. ਨੇ ਦੱਸਿਆ ਕਿ ਜਿਹੜੇ ਛੋਟੇ ਕਿਸਾਨਾਂ ਨੇ ਸਹਿਕਾਰੀ ਬੈਂਕਾਂ ਤੋਂ ਪਹਿਲਾਂ ਕਰਜ਼ੇ ਲਏ ਹੋਏ ਹਨ, ਉਨ੍ਹਾਂ ਦੇ ਕਰਜ਼ੇ ਮੁਆਫੀ ਦੇ ਚੈੱਕ ਹੁਣ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਬਾਅਦ ਵੰਡੇ ਜਾਣਗੇ।