ਪੰਜਾਬ ਸਰਕਾਰ ਟਰਾਂਸਪੋਰਟਰਾਂ ਦਾ ਤੀਮਾਹੀ ਕਰ ਮਾਫ਼ ਕਰਨ ਦਾ ਤੁਰੰਤ ਐਲਾਨ ਕਰੇ: ਢਿੱਲੋਂ
Thursday, Apr 30, 2020 - 01:59 PM (IST)
ਮਾਛੀਵਾੜਾ (ਟੱਕਰ): ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕਾਂ ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਢਿਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਟਰਾਂਸਪੋਰਟਰਾਂ ਦੇ ਤੀਮਾਹੀ ਕਰ ਨੂੰ ਨਾਮ ਕਰਨ ਦਾ ਐਲਾਨ ਕਰੇ।ਸ.ਢਿੱਲੋਂ ਨੇ ਕਿਹਾ ਕਿ ਟੈਂਪੂ, ਆਟੋ, ਮੈਟਾਡੋਰ ਤੇ ਹੋਰ ਵਪਾਰਕ ਵਾਹਨ ਤਾਲਾਬੰਦੀ ਕਰਕੇ ਬੰਦ ਪਏ ਹਨ,ਜਿਸ ਕਰਕੇ ਜੇਕਰ ਵਾਹਨ ਚਾਲਕਾਂ ਨੇ ਵਾਹਨ ਚਲਾਏ ਹੀ ਨਹੀਂ,ਤਾਂ ਉਹ ਕਰ ਕਿੱਥੋਂ ਦੇਣ। ਸ.ਢਿੱਲੋਂ ਨੇ ਕਿਹਾ ਕਿ ਛੋਟੇ ਵਪਾਰਕ ਵਾਹਨ ਚਲਾਉਣ ਵਾਲੇ ਡਰਾਈਵਰ ਤੇ ਟਰਾਂਸਪੋਰਟਰ ਦੋ ਵਕਤ ਦੀ ਰੋਟੀ ਲਈ ਮੁਹਥਾਜ਼ ਹੋਏੇ ਪਏ ਹਨ,ਉਹ ਅਜਿਹੇ ਸਮੇਂ 'ਚ ਕਰ ਨਹੀਂ ਦੇ ਸਕਦੇ।
ਸ.ਢਿੱਲੋਂ ਨੇ ਕਿਹਾ ਕਿ ਅੱਜ ਵੱਖ-ਵੱਖ ਟੈਂਪੂ ਯੂਨੀਅਨਾਂ ਦੇ ਨਾਲ ਸਬੰਧਤ ਆਗੂ ਉਨ੍ਹਾਂ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦੀਆਂ ਮੰਗਾਂ ਮਨਵਾਉਣ ਲਈ ਹਰ ਯਤਨ ਕਰਨਗੇ। ਢਿੱਲੋਂ ਨੇ ਕਿਹਾ ਕਿ ਜਿਹੜੇ ਵੀ ਵਾਹਨ ਚਾਲਕ ਜ਼ਰੂਰੀ ਵਸਤਾਂ ਦੀ ਢੋਆ ਢੁਆਈ ਕਰ ਰਹੇ ਹਨ,ਉਨ੍ਹਾਂ ਦਾ ਸਰਕਾਰ ਨੂੰ 50 ਲੱਖ ਰੁਪਏ ਦਾ ਬੀਮਾ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਸਰਕਾਰੀ ਮੁਲਾਜ਼ਮ ਤੇ ਹੋਰ ਲੋੜਵੰਦਾਂ ਦੀ ਜ਼ਰੂਰਤ ਨੂੰ ਪੂਰਾ ਕਰ ਰਹੇ ਹਨ,ਉਹ ਉਨ੍ਹਾਂ ਦੀ ਚੜਦੀ ਕਲਾ ਦੀ ਵੀ ਅਰਦਾਸ ਕਰਦੇ ਹਨ।