ਪੰਜਾਬ ਸਰਕਾਰ ਜਨਤਾ ਨੂੰ ਦੇ ਰਹੀ ਹੈ ਸਭ ਤੋਂ ਮਹਿੰਗੀ ਬਿਜਲੀ : ਮਲਿਕ

Monday, Jul 15, 2019 - 07:23 PM (IST)

ਪੰਜਾਬ ਸਰਕਾਰ ਜਨਤਾ ਨੂੰ ਦੇ ਰਹੀ ਹੈ ਸਭ ਤੋਂ ਮਹਿੰਗੀ ਬਿਜਲੀ : ਮਲਿਕ

ਚੰਡੀਗੜ੍ਹ : ਪ੍ਰਦੇਸ਼ ਭਾਜਪਾ ਪ੍ਰਧਾਨ ਤੇ ਰਾਜਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਰਾਜਸਭਾ 'ਚ ਪੰਜਾਬ ਦੀ ਜਨਤਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਦੇਸ਼ ਤੋਂ ਸਭ ਤੋਂ ਮਹਿੰਗੇ ਰੇਟਾਂ 'ਤੇ ਬਿਜਲੀ ਦਿੱਤੇ ਜਾਣ ਦੇ ਮੁੱਦੇ ਨੂੰ ਸਦਨ 'ਚ ਚੁੱਕਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਜਨਤਾ ਦੀ ਜੇਬ 'ਤੇ ਡਾਕਾ ਮਾਰ ਰਹੀ ਹੈ। ਮਲਿਕ ਨੇ ਕਿਹਾ ਕਿ ਅੱਜ ਦੇਸ਼ 'ਚ ਹਰ ਆਦਮੀ ਲਈ ਜਿਥੇ ਰੋਟੀ, ਕੱਪੜਾ ਤੇ ਮਕਾਨ ਜ਼ਰੂਰੀ ਹੈ ਉਥੇ ਬਿਜਲੀ ਵੀ ਹਰ ਆਦਮੀ ਲਈ ਜ਼ਰੂਰੀ  ਹੈ। ਮਲਿਕ ਨੇ ਕਿਹਾ ਕਿ ਅੱਜ ਦੇ ਯੁੱਗ 'ਚ ਜੇਕਰ ਬਿਜਲੀ ਨਾ ਹੋਵੇ ਤਾਂ ਜੀਵਨ ਅਧੂਰਾ ਲੱਗਦਾ ਹੈ। ਮਲਿਕ ਨੇ ਕਿਹਾ ਕਿ ਅੱਜ ਆਮ ਆਦਮੀ ਬਿਜਲੀ ਦੇ ਬਿਨਾਂ ਜੀਵਨ ਜਿਊਣ ਦੀ ਸੋਚ ਵੀ ਨਹੀਂ ਸਕਦਾ।

ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਮੋਦੀ ਨੇ ਹਰ ਘਰ ਉਜਾਲਾ ਕਰਨ ਦੇ ਆਪਣੇ ਟੀਚੇ ਨੂੰ ਪੂਰਾ ਕਰਦੇ ਹੋਏ ਪਿੰਡ-ਪਿੰਡ ਘਰ-ਘਰ ਬਿਜਲੀ ਪਹੁੰਚਾ ਰਹੇ ਹਨ। ਇਸ ਦੇ ਉਲਟ ਕਾਂਗਰਸ ਦੀ ਕੈਪਟਨ ਸਰਕਾਰ ਪ੍ਰਦੇਸ਼ ਦੀ ਜਨਤਾ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਪੰਜਾਬ 'ਚ ਦੇਸ਼ ਦੀ ਤੁਲਨਾ 'ਚ ਸਭ ਤੋਂ ਮਹਿੰਗੀ ਬਿਜਲੀ ਵੇਚ ਰਹੀ ਹੈ। ਮਲਿਕ ਨੇ ਕਿਹਾ ਕਿ ਪੰਜਾਬ 'ਚ ਬਿਜਲੀ ਦਾ ਰੇਟ 8 ਰੁਪਏ ਪ੍ਰਤੀ ਯੂਨਿਟ ਹੈ, ਜਦਕਿ ਗੁਆਂਢੀ ਸੂਬਾ ਜੰਮ-ਕਸ਼ਮੀਰ 'ਚ 3 ਰੁਪਏ ਪ੍ਰਤੀ ਯੂਨਿਟ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ 'ਚ 5 ਰੁਪਏ ਯੂਨਿਟ ਹੈ। ਮਲਿਕ ਨੇ ਕਿਹਾ ਕਿ ਪੰਜਾਬ 'ਚ ਗਰੀਬ ਬਿਜਲੀ ਦੇ ਭਾਰੀ ਭਾਰੀ ਬਿੱਲ ਤੋਂ ਬਚਣ ਲਈ ਬਿਨਾ ਪੱਖੇ ਦੇ ਗਰਮੀ 'ਚ ਰਹਿਣ ਨੂੰ ਮਜ਼ਬੂਰ ਹਨ ਤੇ ਉਦਯੋਗ ਵਪਾਰ ਮਹਿੰਗੀ ਕਾਰਨ ਤੇ ਪ੍ਰਦੇਸ਼ ਦੇ ਸਸਤੇ ਉਤਪਾਦਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹਨ।

ਕੈਪਟਨ ਨੇ ਪੰਜਾਬ ਦੀ ਜਨਤਾ ਨਾਲ ਝੂਠਾ ਵਾਅਦਾ ਕੀਤਾ ਸੀ ਕਿ ਉਹ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣਗੇ, ਘਟਾਉਣਾ ਤਾਂ ਦੂਰ ਉਲਟਾ ਆਪਣੀ ਸਰਕਾਰ ਬਣਨ ਤੋਂ ਬਾਅਦ 25 ਫੀਸਦੀ ਬਿਜਲੀ ਦੇ ਮੁੱਲ ਵਧਾ ਦਿੱਤੇ ਅਤੇ ਹੁਣ ਲੋਕਸਭਾ ਚੋਣਾਂ ਦੇ ਬਾਅਦ ਫਿਰ ਤੋਂ ਪੰਜਵੀ ਵਾਰ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਕਰ ਗਰੀਬ ਜਨਤਾ ਦੀ ਜੇਬ 'ਤੇ ਹੋਰ ਬੋਝ ਪਾ ਦਿੱਤਾ, ਗਰੀਬ ਜਨਤਾ ਜੀ-ਤੋੜ ਮਿਹਨਤ ਕਰ ਪਹਿਲਾਂ ਤੋਂ ਹੀ 2 ਸਮੇਂ ਦੀ ਰੋਟੀ ਬਹੁਤ ਮੁਸ਼ਕਿਲ ਨਾਲ ਕਮਾ ਰਹੀ ਹੈ। ਮਲਿਕ ਨੇ ਕਿਹਾ ਕਿ ਵਪਾਰੀਆਂ ਨੂੰ ਆਪਣੇ ਉਦਯੋਗ ਚਲਾਉਣ ਲਈ ਮਹਿੰਗੀ ਹੋਣ ਦੇ ਬਾਅਦ ਵੀ ਬਿਜਲੀ ਨਹੀਂ ਮਿਲਦੀ, ਕੱਟ ਲਗਾਏ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਆਪਣੀ ਇੰਡਸਟਰੀ ਬੰਦ ਕਰਨੀ ਪੈਂਦੀ ਹੈ। ਬਿਜਲੀ ਕਾਰਨ ਲਗਾਤਾਰ ਘਾਟੇ 'ਚ ਚੱਲ ਰਹੇ ਉਦਯੋਗ ਇਥੋਂ ਪਲਾਇਨ ਕਰ ਗੁਆਂਢੀ ਸੂਬੇ 'ਚ ਚਲੇ ਗਏ ਹਨ।    


Related News