ਬਾਹਰ ਬੈਠਿਆਂ ਹੜ੍ਹਾਂ ''ਚ ਕਿਸਾਨਾਂ ਦੀ ਜ਼ਮੀਨ ਰੁੜਦੀ ਦੇਖ ਕਾਲਜੇ ''ਚ ਪੈਂਦੇ ਸੀ ਹੌਲ: ਕਰਨ ਔਜਲਾ

Friday, Oct 24, 2025 - 01:03 PM (IST)

ਬਾਹਰ ਬੈਠਿਆਂ ਹੜ੍ਹਾਂ ''ਚ ਕਿਸਾਨਾਂ ਦੀ ਜ਼ਮੀਨ ਰੁੜਦੀ ਦੇਖ ਕਾਲਜੇ ''ਚ ਪੈਂਦੇ ਸੀ ਹੌਲ: ਕਰਨ ਔਜਲਾ

ਵੈੱਬ ਡੈਸਕ- ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖਾਸ ਗੱਲਬਾਤ ਦੌਰਾਨ ਹੜ੍ਹਾਂ ਦੌਰਾਨ ਪੰਜਾਬ ਤੋਂ ਬਾਹਰ ਬੈਠੇ ਹੋਣ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਸੀ, ਤਾਂ ਉਹ ਹਰ ਇੱਕ ਵੀਡੀਓ ਦੇਖ ਕੇ 'ਬਹੁਤ ਪਰਸਨਲੀ' ਪ੍ਰਭਾਵਿਤ ਮਹਿਸੂਸ ਕਰ ਰਹੇ ਸਨ।

ਇਹ ਵੀ ਪੜ੍ਹੋ: ਹੜ੍ਹਾਂ ਦੇ ਮਾਰੇ 4 ਭੈਣ-ਭਰਾਵਾਂ ਦੀ ਮਦਦ ਲਈ ਅੱਗੇ ਆਏ ਕਰਨ ਔਜਲਾ, ਭਾਵੁਕ ਹੋ ਕੇ NRI ਭਰਾਵਾਂ ਨੂੰ ਕੀਤੀ ਵੱਡੀ ਅਪੀਲ

 

ਕਿਸਾਨੀ ਨਾਲ ਨਿੱਜੀ ਸਬੰਧ ਅਤੇ ਦੁੱਖ

ਕਰਨ ਔਜਲਾ ਨੇ ਦੱਸਿਆ ਕਿ ਪੰਜਾਬ ਵਿੱਚ ਤਬਾਹੀ ਦੇ ਦ੍ਰਿਸ਼ ਦੇਖ ਕੇ ਉਨ੍ਹਾਂ ਨੂੰ 'ਹੌਲ ਜਿਹਾ ਪੈਂਦਾ ਸੀ'। ਇਹ ਦੁੱਖ ਉਨ੍ਹਾਂ ਨੂੰ ਇਸ ਲਈ ਵੀ ਜ਼ਿਆਦਾ ਮਹਿਸੂਸ ਹੋਇਆ ਕਿਉਂਕਿ ਉਨ੍ਹਾਂ ਦੇ 'ਡੈਡੀ ਵੀ ਖੇਤੀ ਕਰਦੇ ਹੁੰਦੇ ਸੀ'। ਉਨ੍ਹਾਂ ਨੇ ਆਪਣੀ ਭਾਵਨਾਵਾਂ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਕਿਸੇ ਕਿਸਾਨ ਦੀ 'ਜ਼ਮੀਨ ਹੀ ਚਲੀ ਜਾਵੇ', ਤਾਂ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੋ ਸਕਦਾ। ਇਸ ਤੋਂ ਇਲਾਵਾ, ਜਦੋਂ ਬਣੇ ਬਣਾਏ 'ਘਰਾਂ ਦੇ ਘਰ ਇਦਾਂ ਹੀ ਰੁੜ ਜਾਣ' ਤਾਂ ਇਹ ਦੇਖ ਕੇ ਬਹੁਤ ਦੁੱਖ ਲੱਗਦਾ ਸੀ। 

ਇਹ ਵੀ ਪੜ੍ਹੋ: ਵਿਗਿਆਪਨ ਜਗਤ ਦੇ ਦਿੱਗਜ ਪਿਊਸ਼ ਪਾਂਡੇ ਦਾ ਦਿਹਾਂਤ, 'ਅਬਕੀ ਬਾਰ, ਮੋਦੀ ਸਰਕਾਰ' ਦਾ ਵੀ ਦਿੱਤਾ ਸੀ ਨਾਅਰਾ

ਬਾਹਰ ਬੈਠਿਆਂ ਮਹਿਸੂਸ ਕੀਤੀ ਬੇਬਸੀ

ਵਿਦੇਸ਼ ਵਿੱਚ ਬੈਠੇ ਹੋਣ ਕਾਰਨ, ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ 'ਹੱਥ ਜਿਵੇਂ ਬੰਨੇ ਹੋਏ ਨੇ' ਅਤੇ ਉਹ ਕੁਝ ਕਰ ਨਹੀਂ ਸਕਦੇ, ਹਾਲਾਂਕਿ ਕੁਝ ਕਰਨ ਨੂੰ ਦਿਲ ਕਰਦਾ ਸੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਦੀ ਡੇਟ ਵਿੱਚ ਸੱਚੀ 'ਬਹੁਤ ਲੋੜ ਹੈ'। ਆਪਣੀ ਇਸ ਬੇਬਸੀ ਦੀ ਭਾਵਨਾ ਨੂੰ ਦੂਰ ਕਰਦੇ ਹੋਏ, ਕਰਨ ਔਜਲਾ ਨੇ ਫੈਸਲਾ ਕੀਤਾ ਕਿ ਉਹ ਸਹਾਇਤਾ ਸ਼ੁਰੂ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਭਰਾਵਾਂ ਦੀ ਮਦਦ ਲਈ, ਜਿਵੇਂ ਕਿ ਗੌਰਵ ਵੀਰੇ ਅਤੇ ਅਮਰ ਵੀਰੇ ਹੋਣਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀ ਐਡਵਾਈਸ ਨਾਲ ਹੀ ਮਦਦ ਦਾ ਕੰਮ ਸ਼ੁਰੂ ਕੀਤਾ।

ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਇਕ ਹੋਰ ਮੰਦਭਾਗੀ ਖਬਰ; ਛੋਟੀ ਉਮਰੇ ਦੁਨੀਆ ਛੱਡ ਗਈ ਇਹ ਮਸ਼ਹੂਰ ਅਦਾਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News