ਆਉਣ ਵਾਲੇ ਦਿਨਾਂ ''ਚ ਕਾਂਗਰਸ ''ਚ ਪੈਣਗੇ ਵੱਡੇ ਪਟਾਕੇ : ਠੰਡਲ (ਵੀਡੀਓ)
Saturday, Dec 10, 2016 - 06:38 PM (IST)
ਹੁਸ਼ਿਆਰਪੁਰ : ਕਾਂਗਰਸ ਵਲੋਂ ਟਿਕਟਾਂ ਦੀ ਵੰਡ ''ਚ ਕੀਤੀ ਜਾ ਰਹੀ ਦੇਰੀ ਵਿਰੋਧੀਆਂ ਨੂੰ ਟੀਕਾ-ਟਿੱਪਣੀ ਕਰਨ ਦਾ ਮੌਕਾ ਦੇ ਰਹੀ ਹੈ। ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੇ ਕਾਂਗਰਸ ਦੀ ਇਸ ਲੇਟ ਲਤੀਫੀ ''ਤੇ ਚੁਟਕੀ ਲਈ ਹੈ। ਉਨ੍ਹਾਂ ਇਸ ਦੇਰੀ ਦਾ ਕਾਰਨ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਅੰਦਰਖਾਤੇ ਚੱਲ ਰਹੀ ਜੰਗ ਨੂੰ ਦੱਸਿਆ ਹੈ। ਚੱਬੇਵਾਲ ''ਚ ਪੁਲਸ ਸਟੇਸ਼ਨ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਪੁੱਜੇ ਅਕਾਲੀ ਆਗੂ ਨੇ ਟਿਕਟਾਂ ਦੀ ਵੰਡ ਦੌਰਾਨ ਕਾਂਗਰਸ ''ਚ ਵੱਡੇ ਪਟਾਕੇ ਪੈਣ ਦੀ ਗੱਲ ਆਖੀ ਹੈ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਸਿਆਸੀ ਪਾਰਟੀਆਂ ਵਲੋਂ ਲਗਾਤਾਰ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾ ਰਹੇ ਹਨ ਪਰ ਕਾਂਗਰਸ ਪਾਰਟੀ ਵਲੋਂ ਅਜੇ ਤਕ ਇਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ।