ਮਾਛੀਵਾੜਾ ਸਾਹਿਬ ''ਚ 25 ਫ਼ੀਸਦੀ ਵੋਟਿੰਗ, ਇਸ ਬੂਥ ''ਤੇ ਵੋਟਰਾਂ ਨੂੰ ਆ ਰਹੀ ਮੁਸ਼ਕਲ
Sunday, Feb 20, 2022 - 12:47 PM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾਛੀਵਾੜਾ ਸ਼ਹਿਰ ਦੇ ਵੋਟਰਾਂ 'ਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਮਾਛੀਵਾੜਾ ਸਾਹਿਬ ਵਿਚ ਹੁਣ ਤੱਕ 25 ਫ਼ੀਸਦੀ ਵੋਟ ਪੋਲਿੰਗ ਹੋ ਚੁੱਕੀ ਹੈ ਅਤੇ ਕੌਂਸਲਰਾਂ ਵੱਲੋਂ ਵੀ ਵੋਟਾਂ ਪਾਈਆਂ ਗਈਆਂ ਹਨ। ਹਾਲਾਂਕਿ ਇੱਥੇ ਬੂਥ ਨੰਬਰ-42 'ਤੇ ਬਹੁਤ ਹੌਲੀ ਰਫ਼ਤਾਰ ਨਾਲ ਵੋਟਾਂ ਪੈ ਰਹੀਆਂ ਹਨ, ਜਿਸ ਕਾਰਨ ਵੋਟਰਾਂ ਨੂੰ ਕਾਫੀ ਦਿੱਕਤ ਆ ਰਹੀ ਹੈ। ਇਸ ਦੌਰਾਨ ਕੁੱਝ ਵੋਟਰਾਂ ਵੱਲੋਂ ਇੱਥੇ ਹੰਗਾਮਾ ਵੀ ਕੀਤਾ ਗਿਆ।
ਦਰਅਸਲ ਇੱਥੇ ਸਿਰਫ ਇਕ ਹੀ ਪੋਲਿੰਗ ਬਣਾਇਆ ਗਿਆ ਹੈ, ਜਿਸ ਕਾਰਨ ਵੋਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਅਤੇ ਵੋਟਰਾਂ ਨੂੰ ਵੋਟ ਪਾਉਣ ਲਈ 2 ਤੋਂ 3 ਘੰਟੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪੋਲਿੰਗ ਬੂਥ ਅੰਦਰ ਵੋਟਾਂ ਪੈਣ ਦੀ ਰਫ਼ਤਾਰ ਵੀ ਹੌਲੀ ਹੈ, ਜਿਸ ਕਾਰਨ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਵੋਟਾਂ ਨਾ ਹੋਣ ਕਾਰਨ ਕਈ ਵੋਟਰ ਤਾਂ ਵਾਪਸ ਘਰਾਂ ਨੂੰ ਮੁੜ ਰਹੇ ਹਨ।