ਕੇਂਦਰ ਵਲੋਂ ਨਹੀਂ ਹੋ ਰਹੀ ਟੈਕਸਾਂ ਦੀ ਅਦਾਇਗੀ, ਵਿਗੜੀ ਪੰਜਾਬ ਦੀ ਮਾਲੀ ਹਾਲਤ

Thursday, Nov 21, 2019 - 11:05 AM (IST)

ਕੇਂਦਰ ਵਲੋਂ ਨਹੀਂ ਹੋ ਰਹੀ ਟੈਕਸਾਂ ਦੀ ਅਦਾਇਗੀ, ਵਿਗੜੀ ਪੰਜਾਬ ਦੀ ਮਾਲੀ ਹਾਲਤ

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਟੈਕਸਾਂ ਦੀ ਅਦਾਇਗੀ ਨਹੀਂ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੀ ਮਾਲੀ ਹਾਲਤ ਵਿਗੜ ਗਈ ਹੈ। ਕੇਂਦਰ ਵਲੋਂ ਅਗਸਤ, ਸਤੰਬਰ ਅਤੇ ਅਕਤੂਬਰ ਮਹੀਨਿਆਂ ਦੌਰਾਨ ਸੂਬਿਆਂ ਦੇ ਟੈਕਸਾਂ ਦੇ ਹਿੱਸਿਆਂ ਦੀ ਅਦਾਇਗੀ ਨਹੀਂ ਕੀਤੀ ਗਈ ਹੈ, ਜਿਸ ਕਾਰਨ ਪੰਜਾਬ ਦੀ ਮਾਲੀ ਹਾਲਾਤ ਕਾਫੀ ਵਿਗੜ ਗਈ ਹੈ। ਇਸ ਬਾਰੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦਾ ਕੇਂਦਰੀ ਟੈਕਸਾਂ 'ਚੋਂ 2000 ਕਰੋੜ ਰੁਪਏ ਦਾ ਪਹਿਲਾਂ ਹੀ ਬਕਾਇਆ ਖੜ੍ਹਾ ਹੈ ਅਤੇ 3 ਮਹੀਨਿਆਂ ਦੇ 2100 ਕਰੋੜ ਦੇ ਹਿੱਸਾ ਦਾ ਵੀ ਭੁਗਤਾਨ ਕੇਂਦਰ ਵਲੋਂ ਨਹੀਂ ਕੀਤਾ ਗਿਆ ਹੈ।
ਅਸਲ 'ਚ ਕੇਂਦਰ ਵਲੋਂ ਲਾਗੂ ਕੀਤੇ ਗਏ ਜੀ. ਐੱਸ. ਟੀ. ਅਤੇ ਦੂਜੇ ਟੈਕਸਾਂ 'ਚੋਂ ਸੂਬਿਆਂ ਨੂੰ ਜਿਹੜਾ 42 ਫੀਸਦੀ ਹਿੱਸਾ ਮਿਲਣਾ ਹੁੰਦਾ ਹੈ, ਉਸ ਦੀ ਅਦਾਇਗੀ ਅਗਸਤ ਮਹੀਨੇ ਤੋਂ ਨਾ ਹੋਣ ਕਾਰਨ ਵੱਖ-ਵੱਖ ਸੂਬਿਆਂ ਦਾ ਕੋਈ 35,000 ਕਰੋੜ ਰੁਪਿਆ ਕੇਂਦਰ ਸਰਕਾਰ ਵੱਲ ਖੜ੍ਹਾ ਹੋ ਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਸੂਬੇ ਮਜਬੂਰੀ 'ਚ ਕਰਜ਼ਾ ਚੁੱਕ ਰਹੇ ਹਨ ਤਾਂ ਕੇਂਦਰ ਸੂਬਿਆਂ ਦੀ ਅਦਾਇਗੀ ਲਈ ਕਰਜ਼ਾ ਕਿਉਂ ਨਹੀਂ ਚੁੱਕ ਸਕਦਾ।


author

Babita

Content Editor

Related News