ਨਸ਼ੇ ਦੀ ਓਵਰਡੋਜ਼ ਨਾਲ ਗੱਡੀ 'ਚ ਹੀ ਲੁੜਕੇ ਦੋ ਨੌਜਵਾਨ

08/01/2018 5:56:59 PM

ਲੁਧਿਆਣਾ (ਨਰਿੰਦਰ)— ਪੰਜਾਬ 'ਚ ਨਸ਼ਿਆਂ ਦੇ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਗੱਡੀ 'ਚ ਬੈਠੇ ਦੋ ਨੌਜਵਾਨਾਂ ਨੇ ਚਿੱਟਾ ਦੇ ਨਸ਼ੇ ਨਾਲ ਭਰੀਆ ਸਰਿੰਜਾਂ ਨੂੰ ਆਪਣੀਆਂ ਨਸਾਂ 'ਚ ਉਤਾਰ ਲਿਆ ਅਤੇ ਓਵਰਡੋਜ਼ ਕਾਰਨ ਬੇਸੁੱਧ ਹੋ ਗਏ। ਇਨ੍ਹਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਵੋਲਕਸਵੈਗਨ ਗੱਡੀ 'ਚ ਬੈਠੇ ਦੋਵੇਂ ਨੌਜਵਾਨਾਂ ਦੀਆਂ ਬਾਹਾਂ 'ਚ ਘਾਤਕੀ ਚਿੱਟੇ ਦੀਆਂ ਸਰਿੰਜਾਂ ਲਟਕ ਰਹੀਆਂ ਹਨ। ਨਸ਼ਾ ਓਵਰਡੋਜ਼ ਲੈਣ ਤੋਂ ਬਾਅਦ ਇਹ ਨੌਜਵਾਨ ਆਪਣੀ ਸੁੱਧ-ਬੁੱਧ ਖੋਹ ਬੈਠੇ ਅਤੇ ਰਾਹਗੀਰਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। 

PunjabKesari
ਫਿਲਹਾਲ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਰਾਹਗੀਰਾਂ ਵੱਲੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਸਵਾਲ ਇਕ ਵਾਰ ਫਿਰ ਉਹੀ ਹੈ ਕਿ ਸਰਕਾਰਾਂ ਦੇ ਦਾਅਵੇ ਖੋਖਲੇ ਕਿਉਂ ਜਾਪਦੇ ਹਨ। ਸਰਕਾਰਾਂ ਨਸ਼ਾ ਖਤਮ ਕਰਨ 'ਚ ਅਸਫਲ ਕਿਉਂ ਹਨ।


Related News