ਵਿਕਾਸ ਮੰਚ ਪੰਜਾਬ ਦੀ ਬੈਠਕ
Wednesday, Feb 15, 2017 - 03:19 PM (IST)

ਤਰਨਤਾਰਨ, (ਆਹਲੂਵਾਲੀਆ) - ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਵਿਕਾਸ ਮੰਚ ਪੰਜਾਬ ਦੀ ਇਕ ਵਿਸ਼ੇਸ਼ ਬੈਠਕ ਸਥਾਨਕ ਸੋਹਲ ਨਿਵਾਸ ਵਿਖੇ ਡਾ. ਕਸ਼ਮੀਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਡਾ. ਸੋਹਲ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਕਾਸ ਮੰਚ ਪੰਜਾਬ ਨੂੰ ਸੰਗਠਨਾਤਮਿਕ ਤੌਰ ''ਤੇ ਮਜ਼ਬੂਤ ਕਰਨ ਦੀ ਕਰਨ ਦੀ ਲੋੜ ਹੈ।
ਵਿਕਾਸ ਮੰਚ ਪੰਜਾਬ ਦੀਆਂ ਪਿੰਡ ਪੱਧਰ ''ਤੇ ਮਜ਼ਬੂਤ ਇਕਾਈਆਂ ਹੀ ਪੰਜਾਬ ਦਾ ਸਹੀਂ ਵਿਕਾਸ ਕਰਨ ਵਿਚ ਯੋਗਦਾਨ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਲੋਕ ਵਿਕਾਸ ਮੰਚ ਦੇ ਮੈਂਬਰ ਬਣਾਉਣੇ ਚਾਹੀਦੇ ਹਨ ਤਾਂ ਜੋ ਸਮਾਜ ਸੇਵਾ ਦੇ ਕੰਮਾਂ ''ਚ ਹੋਰ ਤੇਜ਼ੀ ਲਿਆਂਦੀ ਜਾ ਸਕੇ । ਵਿਕਾਸ ਮੰਚ ਦੇ ਮੀਤ ਪ੍ਰਧਾਨ ਫੂਲਾ ਸਿੰਘ ਨੇ ਆਪਣੇ ਸੰਬੋਧਨ ''ਚ ਭਵਿੱਖ ਦੀਆਂ ਸਮਾਜਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਆਯੋਜਿਤ ਕਰਨ ਬਾਰੇ ਜਾਣਕਾਰੀ ਦਿੱਤੀ । ਇਸ ਸਮੇਂ ਸੁਖਦੇਵ ਸਿੰਘ ਬੋਦਲਕੀੜੀ, ਬਲਸੁਖਜੀਤ ਸਿੰਘ, ਹਰਭਜਨ ਸਿੰਘ ਨਾਰਲੀ, ਬਲਬੀਰ ਸਿੰਘ ਸਮਰਾ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂੰ, ਗੁਰਚਰਨ ਸਿੰਘ ਭੋਲਾ, ਬੀਬੀ ਰਣਜੀਤ ਕੌਰ, ਸੁਖਵੰਤ ਕੌਰ ਤੇ ਸ਼ਿੰਗਾਰਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ।
ਬੈਠਕ ਦੌਰਾਨ ਸੁਰਿੰਦਰ ਸਿੰਘ, ਦਵਿੰਦਰ ਸਿੰਘ, ਮਨਜੀਤ ਸਿੰਘ, ਲੱਖਾ ਸਿੰਘ, ਵਰਿੰਦਰ ਸਿੰਘ, ਇਕਬਾਲ ਸਿੰਘ ਕੰਗ, ਪ੍ਰੋ. ਸੰਤੋਖ ਸਿੰਘ, ਦਿਲਬਾਗ ਸਿੰਘ, ਗੁਰਦੇਵ ਸਿੰਘ, ਨਰਿੰਦਰ ਸਿੰਘ, ਅਮਰਜੋਤ ਸਿੰਘ, ਕੁਲਵੰਤ ਸਿੰਘ ਨਾਗੋਕੇ, ਸੁਖਦੇਵ ਸਿੰਘ ਬਾਠ, ਜਸਵਿੰਦਰ ਸਿੰਘ, ਕਾਬਲ ਸਿੰਘ, ਦਰਸ਼ਨ ਸਿੰਘ, ਸੰਗਮ ਸਿੰਘ, ਦਵਿੰਦਰ ਸਿੰਘ ਕੰਗ, ਅਮਨਦੀਪ ਸਿੰਘ, ਅਵਤਾਰ ਸਿੰਘ ਆਦਿ ਵਿਸ਼ੇਸ਼ ਤੌਰ ''ਤੇ ਹਾਜ਼ਰ ਸਨ।