ਕੈਪਟਨ ਦਾ ਵੱਡਾ ਐਲਾਨ : ਪੰਜਾਬ 'ਚ 18 ਮਈ ਤੋਂ ਕਰਫਿਊ ਖਤਮ, ਲਾਕਡਾਊਨ ਰਹੇਗਾ ਜਾਰੀ
Saturday, May 16, 2020 - 08:00 PM (IST)
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲਾਕਡਾਊਨ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਨੇ ਪੰਜਾਬ 'ਚ 18 ਮਈ ਤੋਂ ਕਰਫਿਊ ਖਤਮ ਕਰਨ ਦਾ ਐਲਾਨ ਕੀਤਾ ਹੈ, ਹਾਲਾਂਕਿ 31 ਮਈ ਤਕ ਲਾਕਡਾਊਨ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਸਕੂਲਾਂ ਸੰਬੰਧੀ ਕਿਹਾ ਕਿ ਸਕੂਲ 'ਚ ਸੋਸ਼ਲ ਡਿਸਟੈਂਸਿੰਗ ਰੱਖਣਾ ਨਾ ਮੁਮਕਿਨ ਹੈ, ਇਸ ਲਈ ਸਕੂਲ ਉਦੋ ਹੀ ਖੋਲ੍ਹੇ ਜਾਣਗੇ ਜਦ ਤੱਕ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਆਉਂਦਾ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਝੋਨਾ ਲਾਉਣ ਲਈ 10 ਜੂਨ ਦੀ ਤਰੀਖ ਸੋਚ ਸਮਝ ਕੇ ਤਹਿ ਕੀਤੀ ਗਈ ਹੈ ਅਤੇ ਇਸ ਲਈ ਕਿਸਾਨ ਕਿਸੇ ਤਰ੍ਹਾ ਦੀ ਕਾਹਲੀ ਨਾ ਕਰਨ। ਇਸ ਦੇ ਨਾਲ ਹੀ ਛੋਟੇ ਵਪਾਰੀਆਂ ਦੇ ਲਗਾਤਾਰ ਉਦਯੋਗ ਅਤੇ ਦੁਕਾਨਾਂ ਖੋਲ੍ਹਣ ਦਾ ਫੈਸਲਾ 18 ਮਈ ਨੂੰ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਹੁਣ ਸਿਰਫ ਕਨਫਾਈਨਮੈਂਟ ਅਤੇ ਨੌਨ ਕਨਫਾਈਨਮੈਂਟ ਜ਼ੋਨ ਹੋਣਗੇ। 18 ਜੂਨ ਤੋਂ ਪੰਜਾਬ 'ਚ ਕਰਫਿਊ ਖਤਮ ਹੋ ਜਾਵੇਗਾ, ਆਵਾਜਾਈ ਸ਼ੁਰੂ ਹੋਵੇਗੀ ਪਰ ਲਾਕਡਾਊਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 31 ਮਈ ਤਕ ਸੀਮਿਤ ਹਦਾਇਤਾਂ ਨਾਲ ਲਾਕਡਾਊਨ ਜਾਰੀ ਰਹੇਗਾ।ਹਾਲਾਂਕਿ ਇਸ ਦੌਰਾਨ ਉਨ੍ਹਾਂ ਵਲੋਂ ਛੋਟੇ ਉਦਯੋਗਾਂ ਨੂੰ ਲਾਭ ਦੇਣ ਬਾਰੇ ਅਤੇ ਗਰੀਬ ਲੋਕਾਂ ਦੇ ਬਿਜਲੀ ਨੂੰ ਮਾਫ ਕਰਨ ਲਈ ਜਵਾਬ ਨਹੀਂ ਦਿੱਤਾ ਗਿਆ।