ਆਖਰ ਮੰਨ ਹੀ ਗਏ ''ਸੁਰੇਸ਼ ਕੁਮਾਰ'', ਬਿਨਾਂ ਬਿਆਨ ਖਤਮ ਹੋਇਆ ਮਾਮਲਾ

07/24/2020 8:53:08 AM

ਜਲੰਧਰ (ਸੋਮਨਾਥ) : ਪੰਜਾਬ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਮੰਨ ਗਏ ਹਨ ਅਤੇ ਉਹ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਮੰਗਲਵਾਰ ਨੂੰ ਉਨ੍ਹਾਂ ਮੁੱਖ ਮੰਤਰੀ ਨੂੰ ਡਾਕ ਰਾਹੀਂ ਅਸਤੀਫਾ ਭੇਜਿਆ ਸੀ। ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਡੇਢ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਉਨ੍ਹਾਂ ਦਾ ਅਸਤੀਫਾ ਬਿਨਾਂ ਕਿਸੇ ਰਸਮੀ ਬਿਆਨ ਦੇ ਵਾਪਸ ਹੋ ਗਿਆ ਹੈ। ਇਸ ਮੌਕੇ 2 ਕੈਬਨਿਟ ਮੰਤਰੀਆਂ ਦੇ ਮੌਜੂਦ ਹੋਣ ਦੀ ਵੀ ਚਰਚਾ ਹੈ।

ਇਹ ਵੀ ਪੜ੍ਹੋ : 'ਗਰਭਵਤੀ ਜਨਾਨੀਆਂ' ਤੋਂ ਡਿਊਟੀ ਕਰਾਉਣ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਨਿਰਦੇਸ਼
ਸੁਰੇਸ਼ ਕੁਮਾਰ ਦੇ ਅਸਤੀਫੇ ਪਿੱਛੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਵਿੰਨੀ ਮਹਾਜਨ ਦੇ ਮੁੱਖ ਸਕੱਤਰ ਬਣਨ ਦੇ ਬਾਅਦ ਤੋਂ ਉਨ੍ਹਾਂ ਕੋਲ ਉਹ ਫਾਈਲਾਂ ਨਹੀਂ ਜਾਂਦੀਆਂ, ਜੋ ਪਹਿਲਾਂ ਜਾਂਦੀਆਂ ਸਨ ਪਰ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ। ਉਹ ਇਹ ਹੈ ਕਿ ਸੁਰੇਸ਼ ਕੁਮਾਰ ਦੀ ਨਾ ਤਾਂ ਵਿੰਨੀ ਮਹਾਜਨ ਨਾਲ ਕੋਈ ਨਾਰਾਜ਼ਗੀ ਹੈ ਅਤੇ ਨਾ ਹੀ ਕੋਈ ਵਿਵਾਦ ਹੈ। ਸੂਤਰਾਂ ਅਨੁਸਾਰ ਉਨ੍ਹਾਂ ਦੀ ਨਾਰਾਜ਼ਗੀ ਐਡਵੋਕੇਟ ਜਨਰਲ ਆਫਿਸ ਨਾਲ ਹੈ, ਜੋ ਉਨ੍ਹਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਦੱਸਣਯੋਗ ਹੈ ਕਿ ਸੁਰੇਸ਼ ਕੁਮਾਰ ਦਾ ਕੇਸ 24 ਫਰਵਰੀ ਨੂੰ ਅਦਾਲਤ 'ਚ ਲੱਗਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਸਿਵਲ ਹਸਪਤਾਲ ਨੂੰ ਮਿਲੀ ਵੈਂਟੀਲੇਟਰ ਨਾਲ ਲੈਸ ਐਂਬੂਲੈਂਸ

ਉਸ ਦਿਨ ਐਡਵੋਕੇਟ ਜਨਰਲ ਅਤੁਲ ਨੰਦਾ ਅਦਾਲਤ 'ਚ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਐਡੀਸ਼ਨਲ ਐਡਵੋਕੇਟ ਜਨਰਲ ਅਨੂੰ ਚਤਰਥ ਨੂੰ ਭੇਜ ਦਿੱਤਾ ਸੀ, ਜਿਨ੍ਹਾਂ ਸੁਰੇਸ਼ ਕੁਮਾਰ ਦੇ ਮਾਮਲੇ 'ਚ ਅਦਾਲਤ ਤੋਂ ਸਮਾਂ ਮੰਗਿਆ ਸੀ। ਹਾਈਕੋਰਟ ਨੇ ਕੇਸ ਦੀ ਸੁਣਵਾਈ ਦੀ ਅਗਲੀ ਤਾਰੀਖ਼ 18 ਮਈ ਪਾ ਦਿੱਤੀ ਸੀ। ਇਸ ਤੋਂ ਬਾਅਦ ਹੁਣ ਅਦਾਲਤ 14 ਸਤੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗਾ।

ਇਹ ਵੀ ਪੜ੍ਹੋ : ਲੁਧਿਆਣਾ ਪਾਵਰਕਾਮ ਪੁੱਜਿਆ ਕੋਰੋਨਾ, ਕੈਸ਼ੀਅਰ ਬੀਬੀ ਦੀ ਰਿਪੋਰਟ ਪਾਜ਼ੇਟਿਵ

ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ 'ਚ ਤੇਜ਼ੀ ਲਿਆਂਦੀ ਜਾਵੇ ਅਤੇ ਜੇਕਰ ਸਰਕਾਰ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਕਰਦੀ ਹੈ ਤਾਂ ਉਹ ਵਾਪਸ ਆਉਣ ਲਈ ਤਿਆਰ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ 'ਚ ਉਹ ਲੋੜੀਂਦੀ ਕਾਰਵਾਈ ਕਰਨਗੇ। ਸੂਤਰਾਂ ਅਨੁਸਾਰ ਜਿੱਥੋਂ ਤਕ ਤਬਾਦਲਿਆਂ ਦਾ ਮਾਮਲਾ ਹੈ ਕਿ ਉਨ੍ਹਾਂ ਨੂੰ ਪੁੱਛੇ ਬਿਨਾਂ ਤਬਾਦਲੇ ਕਰ ਦਿੱਤੇ ਗਏ ਹਨ, ਇਸ 'ਚ ਕੋਈ ਸੱਚਾਈ ਨਹੀਂ ਹੈ। ਸੁਰੇਸ਼ ਕੁਮਾਰ ਦੀ ਨਾਰਾਜ਼ਗੀ ਦਾ ਕਾਰਨ ਵਿੰਨੀ ਮਹਾਜਨ ਬਿਲਕੁਲ ਨਹੀਂ।

 


Babita

Content Editor

Related News