ਕੋਰੋਨਾ ਖ਼ਿਲਾਫ਼ ਜੰਗ ਜਾਰੀ, ਦੁਪਹਿਰ 1 ਵਜੇ ਤੱਕ ਪੰਜਾਬ ’ਚ 2 ਲੱਖ ਤੋਂ ਪਾਰ ਪੁੱਜਾ ਵੈਕਸੀਨੇਸ਼ਨ ਦਾ ਅੰਕੜਾ

Saturday, Jul 03, 2021 - 04:00 PM (IST)

ਕੋਰੋਨਾ ਖ਼ਿਲਾਫ਼ ਜੰਗ ਜਾਰੀ, ਦੁਪਹਿਰ 1 ਵਜੇ ਤੱਕ ਪੰਜਾਬ ’ਚ 2 ਲੱਖ ਤੋਂ ਪਾਰ ਪੁੱਜਾ ਵੈਕਸੀਨੇਸ਼ਨ ਦਾ ਅੰਕੜਾ

ਜਲੰਧਰ (ਰੱਤਾ)— ਕੋਰੋਨਾ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵੈਕਸੀਨੇਸ਼ਨ ਮੁਹਿੰਮ ਦੇ ਤਹਿਤ ਪੰਜਾਬ ਭਰ ’ਚ ਸ਼ਨੀਵਾਰ ਨੂੰ ਵੈਕਸੀਨੇਸ਼ਨ ਕੈਂਪ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ’ਚ 18 ਸਾਲ ਤੋਂ ਵੱਧ ਸਾਰੇ ਲੋਕਾਂ ਨੂੰ ਵੈਕਸੀਨ ਦੀ ਡੋਜ਼ ਮੁਫ਼ਤ ਲਗਾਈ ਗਈ। 

ਇਹ ਵੀ ਪੜ੍ਹੋ: ਮਜੀਠੀਆ ਦਾ ਵੱਡਾ ਇਲਜ਼ਾਮ, ਕੈਪਟਨ ਦੀ ਸ਼ਹਿ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ  (ਵੀਡੀਓ)

PunjabKesari

ਸ਼ਨੀਵਾਰ ਦੁਪਹਿਰ ਇਕ ਵਜੇ ਤੱਕ ਪੰਜਾਬ ਭਰ ’ਚ 2,22,988 ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲੱਗ ਚੁੱਕੀ ਹੈ। ਇਸ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਲਿਸਟ ਦੇ ਮੁਤਾਬਕ ਲੁਧਿਆਣਾ ਪਹਿਲੇ ਨੰਬਰ ’ਤੇ ਰਿਹਾ ਹੈ, ਜਿਸ ’ਚ ਦੁਪਹਿਰ ਇਕ ਵਜੇ ਤੱਕ 32,004 ਲੋਕਾਂ ਨੇ ਕੋਰੋਨਾ ਦੀ ਵੈਕਸੀਨ ਲਗਵਾਈ ਜਦਕਿ ਦੂਜੇ ਨੰਬਰ ’ਤੇ ਜਲੰਧਰ ਜ਼ਿਲ੍ਹਾ ਹੈ, ਜਿੱਥੇ ਦੁਪਹਿਰ ਇਕ ਵਜੇ ਤੱਕ 26,162 ਲੋਕਾਂ ਨੇ ਕੋਰੋਨਾ ਦੀ ਵੈਕਸੀਨ ਲਗਵਾਈ। 

ਇਹ ਵੀ ਪੜ੍ਹੋ: ਮਰਹੂਮ ਲਾਲਾ ਜਗਤ ਨਾਰਾਇਣ ਜੀ ਦੇ ਨਾਂ ’ਤੇ ਹੋਵੇਗਾ ਜਲੰਧਰ ਜ਼ਿਲ੍ਹੇ ਦਾ ਇਹ ਸਰਕਾਰੀ ਸਕੂਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News