ਪੰਜਾਬ ''ਚ ਕੋਰੋਨਾ ਕਾਰਨ ਮੰਗਲਵਾਰ ਨੂੰ 61 ਲੋਕਾਂ ਦੀ ਮੌਤ, 1522 ਨਵੇਂ ਮਾਮਲੇ ਆਏ ਸਾਹਮਣੇ

Tuesday, Sep 01, 2020 - 09:31 PM (IST)

ਪੰਜਾਬ ''ਚ ਕੋਰੋਨਾ ਕਾਰਨ ਮੰਗਲਵਾਰ ਨੂੰ 61 ਲੋਕਾਂ ਦੀ ਮੌਤ, 1522 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ,(ਸਹਿਗਲ)- ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ ਸਥਿਤੀ ਹੋਰ ਵੀ ਬਦਤਰ ਹੁੰਦੀ ਜਾ ਰਹੀ ਹੈ। ਅੱਜ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 61 ਲੋਕਾਂ ਦੀ ਮੌਤ ਹੋ ਗਈ ਜਦਕਿ 1522 ਨਵੇਂ ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਪੰਜਾਬ 'ਚ 55508 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ 1512 ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਦੇ ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ ਮੁਤਾਬਕ 464 ਮਰੀਜ਼ ਆਕਸੀਜਨ 'ਤੇ ਹਨ ਤੇ  70 ਵੈਂਟੀਲੇਟਰ 'ਤੇ, 5 ਨਵੇਂ ਮਰੀਜ਼ਾਂ ਨੂੰ ਅੱਜ ਹੀ ਵੈਂਟੀਲੇਟਰ ਲਗਾਇਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਰਾਜ 'ਚ 15849 ਐਕਟਿਵ ਮਰੀਜ਼ ਹਨ ਦੂਜੀ ਤਰਫ ਮਾਹੀਰਾਂ ਨੇ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ 'ਤੇ ਚਿੰਤਾ ਜਾਹਰ ਕੀਤੀ ਹੈ। ਜਿਨ੍ਹਾਂ 61 ਲੋਕਾਂ ਦੀ ਅੱਜ ਮੌਤ ਹੋਈ ਹੈ ਉਨ੍ਹਾਂ 'ਚੋਂ ਲੁਧਿਆਣਾ ਦੇ 15, ਜਲੰਧਰ ਦੇ 8, ਅੰਮ੍ਰਿਤਸਰ 7, ਫਿਰੋਜ਼ਪੁਰ ਤੇ ਪਟਿਆਲਾ 5-5, ਕਪੂਰਥਲਾ ਤੇ ਫਤਿਹਗਡ਼੍ਹ ਸਾਹਿਬ 4-4, ਬਠਿੰਡਾ 3, ਬਰਨਲਾ ਤੇ ਫਰੀਦਕੋਟ 2-2 ਤੋਂ ਇਲਾਵਾ ਫਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ, ਮੋਗਾ, ਪਠਾਨਕੋਟ ਤੇ ਤਰਨਤਾਰਨ ਦੇ 1-1 ਮਰੀਜ਼ ਦੀ ਮੌਤ ਹੋਈ ਹੈ। 


author

Bharat Thapa

Content Editor

Related News