ਪੰਜਾਬ ''ਚ ਫਿਰ 232 ਪਾਜ਼ੇਟਿਵ, ਕੁੱਲ ਮਰੀਜ਼ ਹੋਏ 1464
Wednesday, May 06, 2020 - 12:49 AM (IST)
ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ ਮਾਮਲਿਆਂ 'ਚ ਥੋੜੀ ਕਮੀ ਆਉਣ ਦੇ ਬਾਅਦ ਮੰਗਲਵਾਰ ਇਕ ਵਾਰ ਫਿਰ ਰਾਜ 'ਚ 232 ਨਵੇਂ ਮਰੀਜ਼ ਪਾਏ ਗਏ। ਇਨ੍ਹਾਂ 'ਚੋਂ 111 ਮਾਮਲੇ ਮਾਝਾ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਤੋਂ ਹਨ ਅਤੇ ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਗੁਰਦਾਸਪੁਰ 'ਚ ਸਭ ਤੋਂ ਜ਼ਿਆਦਾ 49 ਅਤੇ ਤਰਨਤਾਰਨ 'ਚ 47 ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਮੰਗਲਵਾਰ ਦੇ ਨਵੇਂ ਮਾਮਲਿਆਂ ਨੂੰ ਮਿਲਾ ਕੇ ਪੰਜਾਬ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1464 ਹੋ ਗਈ ਹੈ। ਸੋਮਵਾਰ ਨੂੰ ਪੰਜਾਬ 'ਚ 1232 ਕੋਰੋਨਾ ਪਾਜ਼ੇਟਿਵ ਮਰੀਜ਼ ਸਨ। ਹਾਲਾਂਕਿ ਹੈਲਥ ਡਿਪਾਰਟਮੈਂਟ ਵਲੋਂ ਜਾਰੀ ਕੋਰੋਨਾ ਬੁਲੇਟਿਨ ਮੁਤਾਬਕ ਪੰਜਾਬ 'ਚ ਕੋਰੋਨਾ ਦੇ 1451 ਮਰੀਜ਼ ਪਾਜ਼ੇਟਿਵ ਹਨ ਅਤੇ ਕੁੱਲ 25 ਵਿਅਕਤੀਆਂ ਦੀ ਮੌਤ ਹੋਈ ਹੈ। ਮੰਗਲਵਾਰ ਨੂੰ ਫਾਜ਼ਿਲਕਾ 'ਚ 30, ਫਰੀਦਕੋਟ 'ਚ 26, ਸੰਗਰੂਰ 'ਚ 22, ਮੁਕਤਸਰ ਅਤੇ ਅੰਮ੍ਰਿਤਸਰ 'ਚ 15-15, ਮੋਗਾ 'ਚ 10, ਜਲੰਧਰ 'ਚ 9, ਕਪੂਰਥਲਾ 'ਚ 4, ਪਟਿਆਲਾ 'ਚ 2 ਅਤੇ ਹਰਿਆਣਾ ਰੋਪੜ ਤੇ ਬਰਨਾਲ 'ਚ 1-1 ਮਰੀਜ਼ ਪਾਜ਼ੇਟਿਵ ਪਾਇਆ ਗਿਆ ਹੈ।