ਕਿਉਂ ਦਿੱਤਾ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ, ਜਾਣੋ ਪੂਰਾ ਮਾਮਲਾ

Tuesday, Sep 28, 2021 - 06:27 PM (IST)

ਕਿਉਂ ਦਿੱਤਾ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ, ਜਾਣੋ ਪੂਰਾ ਮਾਮਲਾ

ਜਲੰਧਰ: ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਇਸ ਅਸਤੀਫ਼ੇ ਦੇ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਦੇ ਪਿੱਛੇ ਕੋਈ ਤਾਂ ਇਹ ਕਿਆਰਾਈਆਂ ਲਗਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੂੰ ਕਰੀਬ ਜਾਣ ਤੋਂ ਰੋਕਣ ਲਈ ਰਾਹੁਲ ਦਾ ਇਕ ਬਹਾਦੁਰ ਸ਼ਸਤਰ ਹੈ, ਜਦਕਿ ਇਹ ਵੀ ਚਰਚਾ ਹੈ ਕਿ ਸਿੱਧੂ ਦਾ ਕੁੱਝ ਨੇਤਾਵਾਂ ਨੂੰ ਮੰਤਰੀ ਮੰਡਲ ’ਚ ਲੈਣ ’ਤੇ ਇਤਰਾਜ਼ ਸੀ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ।

ਇਹ ਵੀ ਪੜ੍ਹੋ :  ‘ਜਿਸ ਮੰਜੀ ’ਤੇ ਬੈਠੇ ਮੁੱਖ ਮੰਤਰੀ ਚੰਨੀ ਉਸੇ ’ਤੇ ਡੀ. ਐੱਸ. ਪੀ. ਰੋਮਾਣਾ ਪੈਰ ਰੱਖ ਕੇ ਖੜ੍ਹੇ ਰਹੇ’

ਸੂਤਰਾਂ ਮੁਤਾਬਕ ਇਸ ਸਬੰਧ ’ਚ ਜਾਣਕਾਰੀ ਮਿਲੀ ਹੈ ਕਿ ਸਿੱਧੂ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਖਿੱਚੋਤਾਨ ਹੋ ਗਈ ਸੀ, ਜਿਸ ’ਚ 15 ਤੋਂ 20 ਲੋਕਾਂ ’ਚ ਸਿੱਧੂ ਨੇ ਚੰਨੀ ਨੂੰ ਡਾਂਟ ਦਿੱਤਾ। ਇਸ ਗੱਲ ਦੇ ਬਾਅਦ ’ਚ ਸਿੱਧੂ ਨੇ ਮਹਿਸੂਸ ਵੀ ਕੀਤਾ ਅਤੇ ਚੰਨੀ ਤੋਂ ਮੁਆਫੀ ਵੀ ਮੰਗੀ। ਇਸ ਦੇ ਬਾਅਦ ਚੰਨੀ ਹੀ ਨਹੀਂ ਸਗੋਂ ਦੋਵੇਂ ਡਿਪਟੀ ਸੀ.ਐੱਮ. ਦੇ ਨਾਲ ਸਿੱਧੂ ਦਾ ਇਕ ਹੋਰ ਵਿਵਾਦ ਹੋਇਆ, ਜਿਸ ਬਾਰੇ ’ਚ ਚੰਨੀ, ਸੁੱਖਜਿੰਦਰ ਰੰਧਾਵਾ ਅਤੇ ਓ.ਪੀ.ਸੋਨੀ ਨੇ ਹਾਈਕਮਾਨ ਨੂੰ ਇਕ ਪੱਤਰ ਲਿਖਿਆ ਸੀ ਅਤੇ ਇਸ ਬਾਰੇ ’ਚ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਭੁੱਲੇ ਸੰਤੋਖ ਚੌਧਰੀ, ਕਰ ਗਏ ਵੱਡੀ ਗ਼ਲਤੀ

ਇਕ ਹੋਰ ਵਿਵਾਦ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ਦੇ ਚੱਲਦੇ ਸਿੱਧੂ ਖ਼ੁਸ਼ ਨਹੀਂ ਸਨ। ਪੰਜਾਬ ’ਚ ਰਾਣਾ ਗੁਰਜੀਤ ਜਿਸ ’ਤੇ ਮਾਈਨਿੰਗ ਨੂੰ ਲੈ ਕੇ ਦੋਸ਼ ਲੱਗ ਚੁੱਕੇ ਹਨ ਅਤੇ ਉਨ੍ਹਾਂ ਨੂੰ ਕੈਪਟਨ ਸਰਕਾਰ ’ਚ ਅਸਤੀਫ਼ਾ ਦੇਣਾ ਪਿਆ ਹੈ ਨੂੰ ਦੁਬਾਰਾ ਮੰਤਰੀ ਮੰਡਲ ’ਚ ਲਏ ਜਾਣ ’ਤੇ ਵੀ ਵਿਵਾਦ ਕਾਂਗਰਸ ਅੰਦਰ ਸੁਲਗ ਰਿਹਾ ਹੈ। ਇਸ ਦੇ ਇਲਾਵਾ ਐਡਵੋਕੇਟ ਜਨਰਲ. ਏ.ਪੀ.ਐੱਸ. ਦਿਓਲ, ਜਿਨ੍ਹਾਂ ਦੇ ਕੋਲ ਸੁਮੇਧ ਸੈਣੀ ਦਾ ਕੇਸ ਹੈ, ਉਨ੍ਹਾਂ ਨੂੰ ਲੈ ਕੇ ਵੀ ਕਾਂਗਰਸ ’ਚ ਵਿਰੋਧ ਚੱਲ ਰਿਹਾ ਹੈ। ਸਿੱਧੂ ਜਿੱਥੇ ਪਾਕਿ ਸਾਫ਼ ਪ੍ਰਸ਼ਾਸਨ ਦਾ ਦਾਅਵਾ ਕਰ ਰਹੇ ਸਨ, ਉੱਥੇ ਰਾਣਾ ਗੁਰਜੀਤ ਅਤੇ ਦਿਓਲ ਨੂੰ ਲੈ ਕੇ ਵਿਰੋਧੀਆਂ ਦੇ ਨਾਲ-ਨਾਲ ਪਾਰਟੀ ਦੇ ਅੰਦਰ ਵਿਰੋਧ ਚੱਲ ਰਿਹਾ ਹੈ। ਇਹ ਸਾਰਾ ਮਾਮਲਾ ਪਿਛਲੇ 5 ਦਿਨਾਂ ’ਚ ਹੋਇਆ ਹੈ ਅਤੇ ਸਿੱਧੂ ਕਹਿ ਚੁੱਕੇ ਹਨ ਕਿ ਉਹ ਭ੍ਰਿਸ਼ਟਾਚਾਰ ਕਿਸੇ ਵੀ ਮਾਮਲੇ ’ਚ ਬਰਦਾਸ਼ਤ ਨਹੀਂ ਕਰਨਗੇ ਪਰ ਰਾਣਾ ਗੁਰਜੀਤ ਅਤੇ ਏ.ਪੀ.ਐੱਸ.ਦਿਓਲ ਦੀ ਐਂਟਰੀ ਨੇ ਸਿੱਧੂ ਨੂੰ ਅਸਹਿਜ ਕਰ ਦਿੱਤਾ, ਜਿਸ ਦੇ ਕਾਰਨ ਉਨ੍ਹਾਂ ਨੇ ਅਸਤੀਫਾ ਦਿੱਤਾ ਹੈ। 

ਇਹ ਵੀ ਪੜ੍ਹੋ : ਜਲੰਧਰ ਪਹੁੰਚੇ ਰਾਘਵ ਚੱਢਾ ਨੇ ਘੇਰਿਆ ਮੁੱਖ ਮੰਤਰੀ ਚੰਨੀ, ਕਿਸਾਨਾਂ ਲਈ ਕੀਤੀ ਵੱਡੀ ਮੰਗ


author

Shyna

Content Editor

Related News