ਪੰਜਾਬ ਦੇ ਮੰਤਰੀਆਂ ਦਾ ਧਿਆਨ ਕੈਬਨਿਟ ਫੇਰਬਦਲ ਵੱਲ, ਚਿਹਰਿਆਂ ’ਤੇ ਛਾਈ ਖਾਮੋਸ਼ੀ
Sunday, Jul 11, 2021 - 09:27 AM (IST)
ਜਲੰਧਰ (ਧਵਨ) : ਪੰਜਾਬ ਦੇ ਮੰਤਰੀਆਂ ’ਚ ਗੁੰਮਨਾਮੀ ਤੇ ਖਾਮੋਸ਼ੀ ਦੇਖੀ ਜਾ ਰਹੀ ਹੈ। ਸਾਰੇ ਮੰਤਰੀਆਂ ਦਾ ਧਿਆਨ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਲੱਗਾ ਹੋਇਆ ਹੈ ਕਿ ਉਹ ਆਖਰ ਕੈਬਨਿਟ ਫੇਰਬਦਲ ਸਬੰਧੀ ਕੀ ਕਦਮ ਚੁੱਕਦੇ ਹਨ ਅਤੇ ਕੀ ਨਹੀਂ। ਦੂਜੇ ਪਾਸੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਬਨਿਟ ਵਿੱਚ ਫੇਰਬਦਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਨਿਯੁਕਤ ਕੀਤਾ ਸੀ।
ਪੜ੍ਹੋ ਇਹ ਵੀ ਖ਼ਬਰ -ਪੰਜਾਬ ’ਚ ਕਾਂਗਰਸ ਲਈ ਅਗਲਾ ਹਫ਼ਤਾ ਬੇਹੱਦ ਅਹਿਮ, ਹੋ ਸਕਦੀਆਂ ਨੇ ਕਈ ਤਬਦੀਲੀਆਂ
ਕਾਂਗਰਸ ’ਚ ਇਹ ਚਰਚਾ ਚੱਲ ਰਹੀ ਹੈ ਕਿ ਜੇ ਮਾਲਵਾ ਤੋਂ ਇਕ ਮੰਤਰੀ ਨੂੰ ਬਦਲਿਆ ਜਾਂਦਾ ਹੈ ਤਾਂ ਉਸ ਦੀ ਥਾਂ ’ਤੇ ਕਿਹੜਾ ਚਿਹਰਾ ਮੁੱਖ ਮੰਤਰੀ ਵਲੋਂ ਅੱਗੇ ਲਿਆਂਦਾ ਜਾਵੇਗਾ। ਮਾਲਵਾ ਵਿੱਚ ਇਕ-ਦੋ ਵਿਧਾਇਕ ਮੁੱਖ ਮੰਤਰੀ ਦੇ ਬਹੁਤ ਨੇੜੇ ਦੱਸੇ ਜਾਂਦੇ ਹਨ, ਜਿਨ੍ਹਾਂ ਦੇ ਨਾਂ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਇਸ 13 ਸਾਲਾ ਬੱਚੀ ਦੇ ਹੱਥਾਂ ’ਚ ਹੈ ਜਾਦੂ, ਪੰਜਾਬ ਤੋਂ ਕੈਨੇਡਾ ਤੱਕ ਹਨ ਪੇਂਟਿੰਗਾਂ ਦੇ ਚਰਚੇ (ਵੀਡੀਓ)
ਇਸੇ ਤਰ੍ਹਾਂ ਮਾਝਾ ਖੇਤਰ ਵਿੱਚ ਇਕ-ਦੋ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਕੈਪਟਨ ਖੁਸ਼ ਨਹੀਂ ਹਨ। ਇਨ੍ਹਾਂ ਮੰਤਰੀਆਂ ਦੀ ਥਾਂ ਲੈਣ ਲਈ ਕੁਝ ਵਿਧਾਇਕ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਅਨੁਸਾਰ ਕੈਬਨਿਟ ਵਿਚ ਫੇਰਬਦਲ ਕਰਨ ਵੇਲੇ ਕੈਪਟਨ ਇਸ ਗੱਲ ਦਾ ਧਿਆਨ ਰੱਖਣਗੇ ਕਿ ਦਲਿਤ, ਓ. ਬੀ. ਸੀ. ਵਰਗ ਨੂੰ ਲੋੜੀਂਦੀ ਨੁਮਾਇੰਦਗੀ ਦਿੱਤੀ ਜਾਵੇ। ਫੇਰਬਦਲ ਵੇਲੇ ਉਹ ਸਿਰਫ਼ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਚੱਲਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਨੇ ਚੰਗਾ ਕੰਮ ਕੀਤਾ ਹੈ। ਇਸ ਲਈ ਮੁੱਖ ਮੰਤਰੀ ਇਨ੍ਹਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਦੱਸੇ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਰੂਹ ਕੰਬਾਊ ਵਾਰਦਾਤ: ਕੁਲਯੁੱਗੀ ਪਤੀ ਨੇ ਪਤਨੀ ਦਾ ‘ਕਤਲ’ ਕਰ ‘ਗਟਰ’ ’ਚ ਸੁੱਟੀ ਲਾਸ਼
ਇੰਨਾ ਜ਼ਰੂਰ ਹੈ ਕਿ ਕੈਬਨਿਟ ਵਿੱਚ ਫੇਰਬਦਲ ਦੀ ਖ਼ਬਰ ਤੋਂ ਬਾਅਦ ਕਈ ਕਾਂਗਰਸੀ ਵਿਧਾਇਕ ਮੰਤਰੀ ਅਹੁਦੇ ਹਾਸਲ ਕਰਨ ਲਈ ਕਾਫ਼ੀ ਸਰਗਰਮ ਦਿਖਾਈ ਦੇ ਰਹੇ ਹਨ। ਇਹ ਸਾਰੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਨੇੜਲਿਆਂ ਦੇ ਆਸ-ਪਾਸ ਚੱਕਰ ਕੱਟਣ ’ਚ ਲੱਗੇ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ