ਵਿਵਾਦਾਂ ਕਾਰਨ ਲਟਕਿਆ ਪੰਜਾਬ ਕਾਂਗਰਸ ਦੀ ਕਾਰਜਕਾਰਨੀ ਦਾ ਪੁਨਰਗਠਨ
Saturday, Oct 09, 2021 - 09:40 AM (IST)
ਲੁਧਿਆਣਾ (ਹਿਤੇਸ਼) : ਵਿਧਾਨ ਸਭਾ ਚੋਣਾਂ ’ਚ ਕਾਫੀ ਘੱਟ ਸਮਾਂ ਬਾਕੀ ਰਹਿਣ ਦੇ ਬਾਵਜੂਦ ਪੰਜਾਬ ਕਾਂਗਰਸ ਦੀ ਕਾਰਜਕਾਰਨੀ ਦਾ ਪੁਨਰ ਗਠਨ ਦਾ ਮਾਮਲਾ ਵਿਵਾਦਾਂ ਕਾਰਨ ਅੱਧ-ਵਿਚਾਲੇ ਲਟਕਿਆ ਹੋਇਆ ਹੈ। ਇੱਥੇ ਦੱਸਣਾ ਜ਼ਰੂਰੀ ਰਹੇਗਾ ਕਿ ਹਾਈਕਮਾਨ ਵੱਲੋਂ ਪਿਛਲੇ ਸਾਲ ਜਨਵਰੀ ਦੌਰਾਨ ਪੰਜਾਬ ਕਾਂਗਰਸ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਭਾਵੇਂ ਸੁਨੀਲ ਜਾਖੜ ਪ੍ਰਧਾਨ ਬਣੇ ਰਹੇ ਪਰ ਅਹੁਦੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ। ਇਸ ਸਬੰਧੀ ਕਵਾਇਦ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ’ਤੇ ਫਿਰ ਤੋਂ ਸ਼ੁਰੂ ਹੋਈ, ਜਿਸ ਦੇ ਅਧੀਨ ਵਿਧਾਇਕਾਂ, ਮੰਤਰੀਆਂ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ ਤੋਂ ਅਹੁਦੇਦਾਰ ਬਣਾਉਣ ਲਈ ਸਿਫਾਰਿਸ਼ ਮੰਗੀ ਗਈ ਸੀ ਪਰ ਲਿਸਟ ਫਾਈਨਲ ਹੋਣ ਤੋਂ ਪਹਿਲਾਂ ਹੀ ਕੈਪਟਨ ਦੀ ਜਗ੍ਹਾ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਹੋ ਗਿਆ ਅਤੇ ਫਿਰ ਮੰਤਰੀ ਮੰਡਲ ਦੇ ਪੁਨਰ ਗਠਨ ਅਤੇ ਵਿਭਾਗਾਂ ਦੀ ਵੰਡ ’ਚ ਹੀ ਕਾਫੀ ਸਮਾਂ ਨਿਕਲ ਗਿਆ।
ਇਹ ਵੀ ਪੜ੍ਹੋ : ਜਗਰਾਓਂ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ ਕਿਸਾਨ ਦੀ ਮੌਤ, CCTV 'ਚ ਕੈਦ ਹੋਈ ਘਟਨਾ
ਇਹ ਪ੍ਰਕਿਰਿਆ ਖ਼ਤਮ ਹੋਣ ਤੋਂ ਪਹਿਲਾਂ ਹੀ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਪਰ ਹੁਣ ਤੱਕ ਨਾ ਤਾਂ ਹਾਈਕਮਾਨ ਨੇ ਅਸਤੀਫ਼ਾ ਰੱਦ ਕਰਨ ਦਾ ਫ਼ੈਸਲਾ ਕੀਤਾ ਅਤੇ ਨਾ ਹੀ ਸਿੱਧੂ ਨੇ ਅਸਤੀਫ਼ਾ ਵਾਪਸ ਲੈਣ ਦੀ ਗੱਲ ਕਹੀ। ਇਸ ਚੱਕਰ ’ਚ ਪੰਜਾਬ ਕਾਂਗਰਸ ਦੀ ਕਾਰਜਕਰਨੀ ਦਾ ਪੁਨਰ ਗਠਨ ਇਕ ਵਾਰ ਫਿਰ ਲਟਕ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇਤਾਵਾਂ ’ਚ ਸਭ ਤੋਂ ਜ਼ਿਆਦਾ ਨਿਰਾਸ਼ਾ ਦਾ ਆਲਮ ਹੈ, ਜਿਨ੍ਹਾਂ ਨੂੰ ਕੋਈ ਸਰਕਾਰੀ ਪੋਸਟ ਨਾ ਮਿਲਣ ’ਤੇ ਸੰਗਠਨ ਵਿਚ ਐਡਜਸਟ ਕਰਨ ਦਾ ਲਾਲੀਪੋਪ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਡੇਂਗੂ' ਦੇ 94 ਨਵੇਂ ਮਾਮਲੇ ਆਏ ਸਾਹਮਣੇ, 31 ਮਰੀਜ਼ਾਂ ਦੀ ਪੁਸ਼ਟੀ
ਜ਼ਿਲ੍ਹਿਆਂ ਵਿਚ ਵੀ ਲਾਏ ਜਾ ਸਕਦੇ ਹਨ 4 ਕਾਰਜਕਾਰੀ ਪ੍ਰਧਾਨ
ਪ੍ਰਦੇਸ਼ ਕਾਰਜਕਰਨੀ ਦੀ ਤਰ੍ਹਾਂ ਜ਼ਿਲ੍ਹਿਆਂ ਦਾ ਕੰਮ ਵੀ ਪ੍ਰਧਾਨ ਦੇ ਬਿਨਾਂ ਹੀ ਚੱਲ ਰਿਹਾ ਹੈ। ਭਾਵੇਂ ਨਵੇਂ ਸਿਰੇ ਤੋਂ ਨਿਯੁਕਤੀ ਹੋਣ ਤੱਕ ਪੁਰਾਣੇ ਪ੍ਰਧਾਨਾਂ ਨੂੰ ਹੀ ਅਸਥਾਈ ਰੂਪ ’ਚ ਕੰਮ ਚਲਾਉਣ ਲਈ ਬੋਲਿਆ ਗਿਆ ਹੈ ਪਰ ਨਾਲ ਹੀ ਪ੍ਰਧਾਨ ਬਣਾਉਣ ਲਈ ਗਰਾਊਂਡ ਲੈਵਲ ਤੋਂ ਫੀਡਬੈਕ ਵੀ ਜੁਟਾਇਆ ਗਿਆ ਹੈ, ਜਿਸ ਤਹਿਤ ਸੂਬੇ ਦੀ ਤਰਜ਼ ’ਤੇ ਜ਼ਿਲ੍ਹਿਆਂ ਵਿਚ ਵੀ 4 ਕਾਰਜਕਾਰੀ ਪ੍ਰਧਾਨ ਲਗਾਏ ਜਾ ਸਕਦੇ ਹਨ। ਉਨ੍ਹਾਂ ਵਿਚ ਜਾਤੀ ਸਮੀਕਰਨ ਨੂੰ ਧਿਆਨ ’ਚ ਰੱਖ ਕੇ ਫ਼ੈਸਲਾ ਕੀਤਾ ਜਾਵੇਗਾ ਅਤੇ ਯੂਥ ਕਾਂਗਰਸ ਦੀ ਤਰ੍ਹਾਂ ਹਲਕਾ ਵਾਈਸ ਪ੍ਰਧਾਨ ਲਗਾਉਣ ਲਈ ਵੀ ਹਾਈਕਮਾਨ ਤੋਂ ਮਨਜ਼ੂਰੀ ਮੰਗੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ