ਪੰਜਾਬ ਕਾਂਗਰਸ ਨੇ ਬਦਲੇ ਸਾਰੇ ਜ਼ਿਲਾ ਪ੍ਰਧਾਨ

Thursday, Jan 10, 2019 - 06:04 PM (IST)

ਪੰਜਾਬ ਕਾਂਗਰਸ ਨੇ ਬਦਲੇ ਸਾਰੇ ਜ਼ਿਲਾ ਪ੍ਰਧਾਨ

ਜਲੰਧਰ (ਜਤਿੰਦਰ) — ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਜ਼ਿਲਾ ਪ੍ਰਧਾਨਾਂ ਦੀ ਸੂਚੀ 'ਤੇ ਮੋਹਰ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ ਸੂਬਾ ਕਾਂਗਰਸ ਕਮੇਟੀ ਨੇ ਹਾਈਕਮਾਨ ਨੂੰ 28 ਲੋਕਾਂ ਦੀ ਲਿਸਟ ਭੇਜੀ ਸੀ, ਜਿਸ 'ਤੇ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸਹਿਮਤੀ ਜਤਾ ਦਿੱਤੀ ਹੈ। ਇਸ ਸੂਚੀ ਦੇ ਮੁਤਾਬਕ ਅੰਮ੍ਰਿਤਸਰ ਜ਼ਿਲਾ ਪਿੰਡ ਕਾਂਗਰਸ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਹੋਣਗੇ ਜਦਕਿ ਜ਼ਿਲਾ ਸ਼ਹਿਰੀ ਦਾ ਪ੍ਰਧਾਨ ਜਤਿੰਦਰ ਕੌਰ ਸੋਨੀਆ ਨੂੰ ਬਣਾਇਆ ਗਿਆ ਹੈ। ਜਲੰਧਰ ਦੇ ਸ਼ਹਿਰੀ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਪਿੰਡ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੂੰ ਬਣਾਇਆ ਗਿਆ ਹੈ।

PunjabKesari

ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਕੁਲਦੀਪ ਕੁਮਾਰ ਨੰਦਾ ਅਤੇ ਨਵਾਂਸ਼ਹਿਰ ਦੇ ਜ਼ਿਲਾ ਪ੍ਰਧਾਨ ਪ੍ਰੇਮ ਚੰਦ ਭੀਮਾ ਨੂੰ ਬਣਾਇਆ ਗਿਆ ਹੈ।


author

shivani attri

Content Editor

Related News