ਅੱਜ ਘੋੜੀ ਚੜ੍ਹਨਗੇ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ, ਮੋਹਾਲੀ 'ਚ ਹੋਵੇਗਾ ਵਿਆਹ ਦਾ ਪ੍ਰੋਗਰਾਮ

Tuesday, Nov 07, 2023 - 09:53 AM (IST)

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਮੇਰਠ ਵਾਸੀ ਡਾ. ਗੁਰਵੀਨ ਕੌਰ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਨੇ 29 ਅਕਤੂਬਰ ਨੂੰ ਮੰਗਣੀ ਕਰਵਾਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਲਾਈਟਾਂ 'ਤੇ ਪਲਟਿਆ ਤੇਲ ਨਾਲ ਭਰਿਆ ਟੈਂਕਰ, ਬਾਲਟੀਆਂ ਤੇ ਬੋਤਲਾਂ 'ਚ ਭਰ ਲੈ ਗਏ ਲੋਕ (ਵੀਡੀਓ)

ਪ੍ਰਾਪਤ ਜਾਣਕਾਰੀ ਮੁਤਾਬਕ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਪੇਸ਼ੇ ਤੋਂ ਡਾਕਟਰ ਹਨ। ਉਨ੍ਹਾਂ ਦਾ ਵਿਆਹ ਸਿੱਖ ਮਰਿਆਦਾ ਮੁਤਾਬਕ ਹੋਵੇਗਾ।

ਇਹ ਵੀ ਪੜ੍ਹੋ : ਛੱਤੀਸਗੜ੍ਹ 'ਚ ਵੋਟਿੰਗ ਦੌਰਾਨ ਨਕਸਲੀਆਂ ਨੇ ਕੀਤਾ IED ਧਮਾਕਾ, CRPF ਜਵਾਨ ਜ਼ਖਮੀ

ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੇ ਵਿਆਹ 'ਚ ਕਈ ਵੀ. ਵੀ. ਆਈ. ਪੀ. ਮਹਿਮਾਨ ਸ਼ਿਰੱਕਤ ਕਰ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਵੀ ਵਿਆਹ 'ਚ ਪੁੱਜਣਗੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News