ਪਹਿਲੀ ਵਾਰ ਹਰ ਵਿਵਾਦ 'ਤੇ ਸਿੱਧੂ ਦਾ ਧਾਕੜ ਜਵਾਬ (ਵੀਡੀਓ)

Thursday, Jun 06, 2019 - 05:51 PM (IST)

ਚੰਡੀਗੜ੍ਹ—ਲੋਕ ਸਭਾ ਚੋਣਾਂ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ। ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪਹਿਲੀ ਵਾਰ ਹਰ ਵਿਵਾਦ 'ਤੇ ਧਾਕੜ ਜਵਾਬ ਦਿੱਤਾ ਹੈ। ਉਨ੍ਹਾਂ ਨੂੰ ਜਦੋਂ ਅਹੁਦਾ ਖੁੱਸ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ 'ਉਹ ਹੀ ਹੋਵੇਗਾ ਜੋ ਮਨਜ਼ੂਰੇ ਖੁਦਾ ਹੋਵੇਗਾ'। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ 'ਚ ਜਦੋਂ ਫੈਸਲੇ ਲਏ ਜਾਂਦੇ ਹਨ ਫਾਇਦਾ ਜਾਂ ਨੁਕਸਾਨ ਦੇਖ ਕੇ ਨਹੀਂ ਲਏ ਜਾਂਦੇ। ਫੈਸਲੇ ਲਏ ਜਾਂਦੇ ਹਨ ਆਪਣੇ ਮਿਸ਼ਨ ਲਈ। ਉਨ੍ਹਾਂ ਕਿਹਾ ਕਿ ਰਾਜਨੀਤੀ ਮੇਰਾ ਪੇਸ਼ਾ ਨਹੀਂ ਹੈ ਅਤੇ ਨਾ ਹੀ ਮੇਰਾ ਧੰਦਾ ਹੈ। ਮੈਂ ਇਸ 'ਚੋਂ ਕੁਝ ਕਮਾਇਆ ਨਹੀਂ ਸਗੋਂ ਲੱਖਾਂ-ਕਰੋੜ ਲਗਾਏ ਹਨ। ਇਹ ਮੇਰਾ ਮਿਸ਼ਨ ਹੈ। ਉਨ੍ਹਾਂ ਨੇ ਕਿਹਾ ਕਿ ਪੇਸ਼ੇ ਅਤੇ ਮਿਸ਼ਨ 'ਚ ਬੇਹੱਦ ਫਰਕ ਹੈ। ਮਿਸ਼ਨ 'ਚ ਆਦਮੀ ਕੁਝ ਨਹੀਂ ਖੋਹ ਸਕਦਾ, ਸਗੋਂ ਸਰਵਿਸ ਨੂੰ ਨਿਸ਼ਾਵਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਮਨ ਅੰਦਰ ਪੰਜਾਬ ਦੇ ਪ੍ਰਤੀ ਸਮਰਪਣ ਦੀ ਭਾਵਨਾ ਹੈ। ਅਤੇ ਇਹ ਭਾਵਨਾ ਜਿਸ ਦੇ ਅੰਦਰ ਹੋਵੇ ਉਹ ਕੁਝ ਲੈ ਨਹੀਂ ਸਕਦਾ ਸਗੋਂ ਦੇ ਸਕਦਾ ਹੈ। 

ਦੱਸਣਯੋਗ ਹੈ ਕਿ ਬਠਿੰਡਾ 'ਚ ਰਾਜਾ ਵੜਿੰਗ ਦੇ ਹੱਕ 'ਚ ਪ੍ਰਚਾਰ ਕਰਨ 'ਤੇ ਮੈਚ ਫਿਕਸਿੰਗ ਵਾਲਾ ਬਿਆਨ ਦੇਣ 'ਤੇ ਸਿੱਧੂ ਨੇ ਕਿਹਾ ਕਿ 'ਯੇ ਪਬਲਿਕ ਹੈ ਯੇ ਸਬ ਜਾਨਤੀ ਹੈ'।


author

Shyna

Content Editor

Related News