ਪੰਜਾਬ ਮੰਤਰੀ ਮੰਡਲ ਦੀ ਆਮਦ ਨਾਲ ਲੁਧਿਆਣਾ 'ਚ ਲੱਗੇ ਲੰਬੇ ਜਾਮ, ਪੁਲਸ ਨੇ ਬੰਦ ਕਰਵਾਏ ਰਾਹ

Saturday, Apr 29, 2023 - 09:41 AM (IST)

ਪੰਜਾਬ ਮੰਤਰੀ ਮੰਡਲ ਦੀ ਆਮਦ ਨਾਲ ਲੁਧਿਆਣਾ 'ਚ ਲੱਗੇ ਲੰਬੇ ਜਾਮ, ਪੁਲਸ ਨੇ ਬੰਦ ਕਰਵਾਏ ਰਾਹ

ਲੁਧਿਆਣਾ (ਸੰਨੀ) : ਪੰਜਾਬ ਮੰਤਰੀ ਮੰਡਲ ਦੀ ਅਚਾਨਕ ਲੁਧਿਆਣਾ ਦੇ ਸਰਕਟ ਹਾਊਸ ’ਚ ਰੱਖੀ ਗਈ ਬੈਠਕ ਕਾਰਨ ਲੁਧਿਆਣਾ ਪੁਲਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਪਰ ਇਨ੍ਹਾਂ ਇੰਤਜ਼ਾਮਾਂ ਕਰ ਕੇ ਸ਼ਹਿਰ ’ਚ ਲੰਬੇ ਟ੍ਰੈਫਿਕ ਜਾਮ ਵੀ ਦਿਖਾਈ ਦਿੱਤੇ। ਪੁਲਸ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕਈ ਰਸਤੇ ਬੰਦ ਕਰ ਦਿੱਤੇ, ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ’ਚ ਫਸ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਫਿਰੋਜ਼ਪੁਰ ਰੋਡ ’ਤੇ ਪਹਿਲਾਂ ਹੀ ਐਲੀਵੇਟਿਡ ਪ੍ਰਾਜੈਕਟ ਚੱਲ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ’ਤੇ ਡਾਇਵਰਜ਼ਨ ਦਿੱਤੀ ਗਈ ਹੈ ਅਤੇ ਸੜਕਾਂ ਤੰਗ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਨੂੰ ਜ਼ਿਆਦਾ ਮੁਸ਼ਕਲ ਪੇਸ਼ ਆਈ।

ਇਹ ਵੀ ਪੜ੍ਹੋ : ਪੰਜਾਬ 'ਚ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ, ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ

ਪੁਲਸ ਵਲੋਂ ਸਰਕਟ ਹਾਊਸ ਰੋਡ ਨੂੰ ਵੀ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਗਿਆ ਤਾਂ ਕਿ ਸੁਰੱਖਿਆ ’ਚ ਕੋਈ ਕਮੀ ਨਾ ਰਹਿ ਜਾਵੇ। ਸੜਕਾਂ ’ਤੇ ਜਾਮ ’ਚ ਫਸੇ ਲੋਕ ਆਸ-ਪਾਸ ਦੇ ਇਲਾਕਿਆਂ ਵੱਲ ਗਏ ਤਾਂ ਉੱਥੇ ਵੀ ਜਾਮ ਦਾ ਸਾਹਮਣਾ ਕਰਨਾ ਪਿਆ। ਕੁੱਲ ਮਿਲਾ ਕੇ ਦੁਪਹਿਰ ਤੱਕ ਫਿਰੋਜ਼ਪੁਰ ਰੋਡ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਟ੍ਰੈਫਿਕ ਜਾਮ ਦੀ ਹਾਲਤ ਬਣੀ ਰਹੀ। ਪੁਲਸ ਵਿਭਾਗ ਵਲੋਂ ਇਸ ਦੇ ਲਈ ਵਾਧੂ ਫੋਰਸ ਸੜਕਾਂ ’ਤੇ ਲਗਾਈ ਗਈ ਸੀ ਪਰ ਇਹ ਯਤਨ ਨਾਕਾਫੀ ਸਾਬਤ ਹੋਏ।

ਇਹ ਵੀ ਪੜ੍ਹੋ : ਅਹਿਮ ਖ਼ਬਰ : CM ਬਣਨ ਮਗਰੋਂ ਪਹਿਲੀ ਵਾਰ ਭਗਵੰਤ ਮਾਨ ਨੇ ਲੁਧਿਆਣਾ 'ਚ ਰੱਖੀ ਪੰਜਾਬ ਕੈਬਨਿਟ ਦੀ ਮੀਟਿੰਗ
ਸਰਕਾਰੀ ਅਧਿਕਾਰੀ ਦੀ ਗੱਡੀ ਵੀ ਕੀਤੀ ਟੋਅ
ਮੰਤਰੀ ਮੰਡਲ ਦੀ ਬੈਠਕ ਤੋਂ ਕੁੱਝ ਸਮਾਂ ਪਹਿਲਾਂ ਸਰਕਟ ਹਾਊਸ ਦੇ ਬਾਹਰ ਪਾਰਕ ਕੀਤੀ ਗਈ ਇਕ ਸਰਕਾਰੀ ਅਧਿਕਾਰੀ ਦੀ ਗੱਡੀ ਵੀ ਟ੍ਰੈਫਿਕ ਵਲੋਂ ਉੱਥੋਂ ਟੋਅ ਕਰ ਲਈ ਗਈ। ਅਧਿਕਾਰੀ ਦੀ ਗੱਡੀ ਹਾਲਾਂਕਿ ਟ੍ਰੈਫਿਕ ਜਾਮ ਦਾ ਕਾਰਨ ਨਹੀਂ ਬਣ ਰਹੀ ਸੀ ਪਰ ਉਸ ਨੂੰ ਸੁਰੱਖਿਆ ਪੱਖੋਂ ਉਥੋਂ ਤੁਰੰਤ ਹਟਾਇਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News