''ਪੰਜਾਬ ਮੰਤਰੀ ਮੰਡਲ'' ''ਚ ਹੋਵੇਗਾ ਫੇਰਬਦਲ, ਕਈ ਵਜ਼ੀਰਾਂ ਦਾ ਕੱਟ ਸਕਦੈ ਪੱਤਾ!

05/25/2020 9:14:05 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਨੂੰ ਲੈ ਕੇ ਵਜ਼ੀਰਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਇਸ ਦੇ ਬਾਵਜੂਦ ਅਜੇ ਤੱਕ ਸਰਕਾਰ ਮੁੱਖ ਸੱਕਤਰ ਦੀ ਬਦਲੀ ਨਹੀਂ ਕਰ ਸਕੀ ਹੈ ਪਰ ਇਸ ਦੌਰਾਨ ਪੰਜਾਬ ਵਜ਼ਾਰਤ 'ਚ ਫੇਰਬਦਲ ਦੀ ਤਿਆਰੀ ਜ਼ਰੂਰ ਸ਼ੁਰੂ ਹੋ ਗਈ ਹੈ ਕਿਉਂਕਿ ਕੈਪਟਨ 'ਤੇ ਮੰਤਰੀ ਮੰਡਲ 'ਚ ਫੇਰਬਦਲ ਕਰਨ ਦਾ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਕਈ ਵਿਧਾਇਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸੱਤਾ 'ਚ ਆਇਆਂ 3 ਸਾਲਾਂ ਦਾ ਸਮਾਂ ਲੰਘ ਚੁੱਕਾ ਹੈ, ਇਸ ਲਈ ਬਚੇ ਹੋਏ 2 ਸਾਲਾਂ ਦੇ ਕਾਰਜਕਾਲ ਲਈ ਹੁਣ ਬਾਕੀ ਵਿਧਾਇਕਾਂ ਨੂੰ ਵੀ ਮੰਤਰੀ ਮੰਡਲ 'ਚ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਹਾਕੀ ਦਿੱਗਜ ਪਦਮਸ੍ਰੀ 'ਬਲਬੀਰ ਸਿੰਘ ਸੀਨੀਅਰ' ਦਾ ਦਿਹਾਂਤ

ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫੇਰਬਦਲ ਦੌਰਾਨ 4 ਤੋਂ ਜ਼ਿਆਦਾ ਵਜ਼ੀਰਾਂ ਦਾ ਪੱਤਾ ਕੱਟ ਸਕਦਾ ਹੈ। ਮੰਤਰੀ ਮੰਡਲ 'ਚ ਇਸ ਸਮੇਂ ਕੁੱਲ ਮਿਲਾ ਕੇ 16 ਮੰਤਰੀ ਅਤੇ ਮੁੱਖ ਮੰਤਰੀ ਨੂੰ ਪਾ ਕੇ 17 ਮੈਂਬਰ ਹਨ। ਹੁਣ ਅਜਿਹੇ 'ਚ ਜੇਕਰ 4 ਤੋਂ ਜ਼ਿਆਦਾ ਮੰਤਰੀ ਬਦਲੇ ਜਾਂਦੇ ਹਨ ਤਾਂ ਅੱਧੇ ਮੰਤਰੀ ਮੰਡਲ 'ਚ ਫੇਰਬਦਲ ਹੋ ਸਕਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੁੱਖ ਮੰਤਰੀ ਕਿਨ੍ਹਾਂ-ਕਿਨ੍ਹਾਂ ਮੰਤਰੀਆਂ ਦੇ ਕੰਮਾਂ ਅਤੇ ਵਤੀਰੇ ਨੂੰ ਦੇਖਦੇ ਹੋਏ ਫੇਰਬਦਲ ਕਰਦੇ ਹਨ ਅਤੇ ਕਿਨ੍ਹਾਂ-ਕਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਜਗ੍ਹਾ ਦਿੰਦੇ ਹਨ।

ਇਹ ਵੀ ਪੜ੍ਹੋ : ਮਾਨਸਾ ਜ਼ਿਲ੍ਹਾ ਹੋਇਆ 'ਕੋਰੋਨਾ ਮੁਕਤ', ਆਖਰੀ 2 ਮਰੀਜ਼ਾਂ ਨੂੰ ਮਿਲੀ ਛੁੱਟੀ
ਪਿਛਲੇ ਦਿਨੀਂ ਸੂਬੇ 'ਚ ਚੱਲ ਰਹੇ ਸਿਆਸੀ ਉਤਰਾਅ-ਚੜ੍ਹਾਅ ਦੌਰਾਨ ਹਾਲਾਂਕਿ ਸਾਰੇ ਮੰਤਰੀ ਸ਼ਾਮਲ ਸਨ ਪਰ ਇਸ ਦੇ ਬਾਵਜੂਦ ਜ਼ਿਆਦਾਤਰ ਮੰਤਰੀਆਂ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਕੰਮ ਨਾਲ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਤੰਸ਼ਟ ਹਨ। ਇਸ ਲਈ ਮੰਤਰੀ ਮੰਡਲ ਦੇ ਵਿਸਥਾਰ ਦੌਰਾਨ ਇਨ੍ਹਾਂ ਦੇ ਕਾਰਜਭਾਰ 'ਚ ਫੇਰਬਦਲ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਸ਼ਾਹੀ ਭੋਜ ਦੌਰਾਨ ਜਿਨ੍ਹਾਂ ਵਿਧਾਇਕਾਂ ਨੇ ਮੁੱਖ ਸਕੱਤਰ ਨੂੰ ਹਟਾਉਣ ਦਾ ਦਬਾਅ ਬਣਾਇਆ ਸੀ, ਉਨ੍ਹਾਂ ਨੂੰ ਮੰਤਰੀ ਮੰਡਲ ਵਿਸਥਾਰ 'ਚ ਜਗ੍ਹਾ ਮਿਲਣੀ ਮੁਸ਼ਕਲ ਹੈ। ਇਨ੍ਹਾਂ 'ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆ ਅਤੇ ਪਰਗਟ ਸਿੰਘ ਸ਼ਾਮਲ ਹਨ।

 


Babita

Content Editor

Related News