ਪੰਜਾਬ ਜ਼ਿਮਨੀ ਚੋਣਾਂ : ਪੋਲਿੰਗ ਬੂਥਾਂ ''ਤੇ ਸਖ਼ਤ ਪ੍ਰਬੰਧ, 6,96,965 ਵੋਟਰ ਪਾਉਣਗੇ ਵੋਟ
Wednesday, Nov 20, 2024 - 09:30 AM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਲਈ ਜ਼ਿਮਨੀ ਚੋਣਾਂ ਸੰਬੰਧੀ ਅੱਜ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪੋਲਿੰਗ ਬੂਥਾਂ 'ਤੇ 6,96,965 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਮੰਗਲਵਾਰ ਨੂੰ ਸਾਰੇ 831 ਪੋਲਿੰਗ ਸਟੇਸ਼ਨਾਂ ਦੇ ਲਈ ਚੋਣ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਸੀ। ਈ. ਵੀ. ਐੱਮ.ਅਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਲੈ ਕੇ ਚੋਣ ਟੀਮਾਂ ਪੂਰੀਆਂ ਸੁਰੱਖਿਆ ਟੁਕੜੀਆਂ ਦੇ ਨਾਲ ਆਪੋ-ਆਪਣੇ ਟਿਕਾਣਿਆਂ 'ਤੇ ਪਹੁੰਚ ਗਈਆਂ।
ਇਹ ਵੀ ਪੜ੍ਹੋ : ਪੈਣ ਵਾਲੀ ਹੈ ਕੜਾਕੇ ਦੀ ਠੰਡ, ਇਸ ਤਾਰੀਖ਼ ਤੱਕ ਜਾਰੀ ਹੋਇਆ Alert
ਮੁੱਖ ਚੋਣ ਅਧਿਕਾਰੀ ਅਨੁਸਾਰ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਸ ਦੇ 6481 ਜਵਾਨ ਅਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਬਲਾਂ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੋਟਿੰਗ ਕਰਵਾਉਣ ਲਈ 3868 ਚੋਣ ਕਰਮੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹੈ।
ਇਹ ਵੀ ਪੜ੍ਹੋ : ਚਾਹ ਨੇ ਖੋਲ੍ਹ 'ਤੇ ਕਿਸਾਨ ਦੇ ਭਾਗ! ਪਹਿਲੀ ਵਾਰ 'ਚ ਹੀ ਹੋਇਆ ਮਾਲੋ-ਮਾਲ
ਮੁੱਖ ਚੋਣ ਅਧਿਕਾਰੀ ਅਨੁਸਾਰ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਿਗਰਾਨੀ ਅਤੇ 100 ਫ਼ੀਸਦੀ ਲਾਈਵ ਵੈੱਬਕਾਸਟਿੰਗ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਾ ਰਹੇ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਦੇ ਅਨੁਸਾਰ ਰਾਜ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਨਿਰਧਾਰਿਤ 831 ਪੋਲਿੰਗ ਸਟੇਸ਼ਨਾਂ ਵਿਚੋਂ 244 ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਅਤੇ ਉੱਥੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8