ਕੈਪਟਨ ਸਰਕਾਰ ਦੇ ਰਵੱਈਏ ''ਤੇ ਭੜਕੇ ਮਜੀਠੀਆ, ਪ੍ਰੈੱਸ ਕਾਨਫਰੰਸ ਕਰਕੇ ਕੱਢੀ ਭੜਾਸ

02/28/2020 6:41:52 PM

ਜਲੰਧਰ/ਚੰਡੀਗੜ੍ਹ— ਥਾਣੇ 'ਚੋਂ ਛੁਟ ਕੇ ਬਾਹਰ ਆਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫੰਰਸ ਕਰਕੇ ਕੈਪਟਨ ਸਰਕਾਰ 'ਤੇ ਖੂਬ ਰੰਗੜੇ ਲਾਏ। ਉਨ੍ਹਾਂ ਕਿਹਾ ਕਿ ਜਿਹੋ ਜਿਹਾ ਰਵੱਈਆ ਅੱਜ ਸਾਡੇ ਨਾਲ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤਾ ਗਿਆ, ਉਸ ਬਾਰੇ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਕੋਈ ਸਰਕਾਰ ਦਾ ਵਜ਼ੀਰ ਅਜਿਹਾ ਰਵੱਈਆ ਸਾਡੇ ਨਾਲ ਕਰੇਗਾ। ਉਨ੍ਹਾਂ ਕਿਹਾ ਕਿ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਖਜਾਨਾ ਮੰਤਰੀ ਨੂੰ ਮਿਲਣ ਪੁੱਜੇ ਸਨ ਅਤੇ ਪੁਲਸ ਨਾਲ ਹੋਈ ਖਿੱਚ-ਧੂਹ ਦੌਰਾਨ ਉਥੇ 10 ਸਾਲ ਦੇ ਬੱਚੇ ਨੂੰ ਬੇਹੱਦ ਬੁਰੀ ਤਰ੍ਹਾਂ ਖਿੱਚ ਕੇ ਲਿਜਾਇਆ ਗਿਆ। ਉਥੇ 80 ਸਾਲਾ ਔਰਤ ਦੇ ਨਾਲ ਵੀ ਬੇਹੱਦ ਬੁਰੀ ਤਰ੍ਹਾਂ ਖਿੱਚਿਆ ਗਿਆ। 

PunjabKesari

ਸਾਡੇ ਤੋਂ ਪਹਿਲਾਂ ਹੀ ਕਿਸਾਨਾਂ ਦੇ ਪਰਿਵਾਰ ਵਾਲੇ ਖਜਾਨਾ ਮੰਤਰੀ ਨੂੰ ਪੁੱਜੇ ਸਨ ਮਿਲਣ 
ਭੜਾਸ ਕੱਢਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਵਿਧਾਨ ਸਭਾ 'ਚ ਇਹ ਕਿਹਾ ਗਿਆ ਕਿ ਅਸੀਂ ਖਜਾਨਾ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸੀ ਜਦਕਿ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਪਹਿਲਾਂ ਹੀ ਉਥੇ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਉਕਤ ਪਰਿਵਾਰ ਵਾਲੇ ਪਿਛਲੇ ਕਈ ਦਿਨਾਂ ਤੋਂ ਮਨਪ੍ਰੀਤ ਬਾਦਲ ਨੂੰ ਮਿਲਣ ਲਈ ਅਪਰੋਚ ਕਰ ਰਹੇ ਸਨ, ਉਹ 'ਆਪ' ਦੇ ਵਿਧਾਇਕਾਂ ਨੂੰ ਵੀ ਮਿਲੇ ਕਿ ਸਾਡੀ ਗੱਲ ਵਿਧਾਨ ਸਭਾ 'ਚ ਕੀਤੀ ਜਾਵੇ ਪਰ ਉਨ੍ਹਾਂ ਦੀ ਇਕ ਵੀ ਗੱਲ ਨਹੀਂ ਸੁਣੀ ਗਈ।

PunjabKesari

ਉਨ੍ਹਾਂ ਕਿਹਾ ਕਿ ਉਹ ਸਾਨੂੰ ਮਿਲੇ ਜ਼ਰੂਰ ਸਨ ਪਰ ਉਹ ਉਕਤ ਸਥਾਨ 'ਤੇ ਪਹਿਲਾਂ ਹੀ ਪਹੁੰਚੇ ਹੋਏ ਸਨ। ਸਾਨੂੰ ਪਹਿਲਾਂ ਇਹ ਸੰਦੇਸ਼ ਦਿੱਤਾ ਗਿਆ ਕਿ 10 ਮਿੰਟਾਂ 'ਚ ਤਿਆਰ ਹੋ ਕੇ ਮਨਪ੍ਰੀਤ ਸਿੰਘ ਬਾਦਲ ਮਿਲਣ ਲਈ ਆ ਰਹੇ ਹਨ ਅਸੀਂ ਫਿਰ ਇੰਤਜ਼ਾਰ ਕਰਦੇ ਰਹੇ। ਖਜਾਨਾ ਮੰਤਰੀ ਨੇ ਤਾਂ ਕੀ ਆਉਣਾ ਸੀ, ਉਨ੍ਹਾਂ ਦੀ ਬੱਸ ਪਾਣੀ ਵਾਲੀ ਲਿਆ ਕੇ ਸਾਡੇ ਕੋਲ ਖੜ੍ਹੀ ਕਰ ਦਿੱਤੀ ਗਈ। ਫਿਰ ਅਫਸਰਾਂ ਨੂੰ ਬੇਨਤੀ ਕੀਤੀ ਗਈ ਪਰਿਵਾਰਾਂ ਨਾਲ ਖਜਾਨਾ ਮੰਤਰੀ ਦੀ ਮੁਲਾਕਾਤ ਕਰਵਾ ਦਿਓ। ਉਨਾਂ ਕਿਹਾ ਕਿ ਉਹ ਕੋਸ਼ਿਸ਼ ਕਰਦੇ ਹਨ ਫਿਰ ਬਾਅਦ 'ਚ ਇਕ ਅਫਸਰ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਖਜਾਨਾ ਮੰਤਰੀ ਨੇ ਮਿਲਣ ਤੋਂ ਮਨ੍ਹਾ ਕਰ ਦਿੱਤਾ ਹੈ। 

PunjabKesari

ਅੱਜ ਜੋ ਵੀ ਹੋਇਆ ਸਭ ਕੁਝ ਸਾਜਿਸ਼ ਤਹਿਤ ਕੀਤਾ ਗਿਆ
ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ 'ਚ ਲਿਖਿਆ ਹੋਇਆ ਹੈ ਕਿ ਜੇਕਰ ਕੋਈ ਕਿਸਾਨ ਖੁਦਕੁਸ਼ੀ ਕਰਦਾ ਹੈ, ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ, ਕਰਜ਼ਾ ਮੁਆਫ ਅਤੇ ਬੱਚਿਆਂ ਦੀ ਪੜ੍ਹਾਈ ਸਰਕਾਰ ਵੱਲੋਂ ਕਰਨ ਸਮੇਤ 10 ਲੱਖ ਮਦਦ ਦੇ ਤੌਰ 'ਤੇ ਉਨ੍ਹਾਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਿੰਨ ਸਾਲ ਬੀਤ ਚੁੱਕੇ ਹਨ ਪਰ ਕਿਸੇ ਬਜਟ 'ਚ ਵੀ ਉਨ੍ਹਾਂ ਪਰਿਵਾਰਾਂ ਦੇ ਵਾਸਤੇ ਕਰਜ਼ਾ ਮੁਆਫੀ ਦਾ ਜ਼ਿਕਰ, ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਉਥੇਂ ਸਾਡੇ ਨਾਲ ਜਿਹੋ ਜਿਹਾ ਰਵੱਈਆ ਵਰਤਿਆ ਗਿਆ ਉਹ ਸਭ ਸਾਜਿਸ਼ ਤਹਿਤ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਜਟ ਨਹੀਂ ਪੜ੍ਹਿਆ ਗਿਆ, ਉਦੋਂ ਤੱਕ ਸਾਨੂੰ ਛੱਡਿਆ ਨਹੀਂ ਗਿਆ। ਬਜਟ ਖਤਮ ਹੋਣ ਤੋਂ ਬਾਅਦ ਹੀ ਸਾਨੂੰ ਛੱਡਿਆ ਗਿਆ। 

PunjabKesari

ਭਾਵੇਂ ਹਜ਼ਾਰ ਵਾਰ ਕੁੱਟਵਾ ਲਵੋ, ਜਦੋਂ ਤੱਕ ਵਾਅਦੇ ਪੂਰੇ ਨਹੀਂ ਹੁੰਦੇ, ਅਸੀਂ ਪਿੱਛੇ ਨਹੀਂ ਹਟਾਂਗੇ
ਮਜੀਠੀਆ ਨੇ ਕੈਪਟਨ ਸਰਕਾਰ 'ਤੇ ਭੜਾਸ ਕੱਢਦੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਸਾਨੂੰ ਹਜ਼ਾਰ ਵਾਰ ਕੁੱਟਵਾ ਲਵੇ ਪਰ ਜੋ ਵਾਅਦਾ ਚੋਣ ਮੈਨੀਫੈਸਟੋ 'ਚ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਨਹੀਂ ਕਰਦੇ, ਅਸੀਂ ਪਿੱਛੇ ਨਹੀਂ ਹੱਟਾਂਗੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਅਜਿਹਾ ਸਲੂਕ ਕਰਕੇ ਸਾਡਾ ਮਨੋਬਲ ਨੂੰ ਡਿਗਾ ਦੇਣਗੇ ਪਰ ਅਜਿਹਾ ਨਹੀਂ ਹੋਵੇਗਾ। 

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਲ ਲੀਡਰ ਬਿਕਰਮ ਮਜੀਠੀਆ ਦੀ ਅੱਜ ਚੰਡੀਗੜ੍ਹ ਪੁਲਸ ਵੱਲੋਂ ਚੰਗੀ ਖਿੱਚ-ਧੂਹ ਕੀਤੀ ਗਈ ਸੀ। ਮਜੀਠੀਆ ਅੱਜ ਆਪਣੇ ਵਿਧਾਇਕਾਂ ਨਾਲ ਖੁਦਕੁਸ਼ੀਆਂ ਕਰ ਚੁੱਕੇ ਕਿਸਾਨ ਦੇ ਪਰਿਵਾਰਾਂ ਦੇ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਪਹੁੰਚੇ ਸਨ। ਅਕਾਲੀ ਵਿਧਾਇਕਾਂ ਨੇ ਮਨਪ੍ਰੀਤ ਬਾਦਲ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ ਸੀ। ਪੁਲਸ ਨੇ ਅਕਾਲੀ ਦਲ ਦੇ ਵਿਧਾਇਕਾਂ ਅਤੇ ਬਿਕਰਮ ਮਜੀਠੀਆ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ, ਉਹ ਨਾ ਮੰਨੇ ਤਾਂ ਪੁਲਸ ਨੇ ਉਨ੍ਹਾਂ ਦੀ ਖਿੱਚ-ਧੂਹ ਕੀਤੀ ਅਤੇ ਬਾਅਦ 'ਚ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।


shivani attri

Content Editor

Related News