ਪੰਜਾਬ ਬਜਟ 2020 : ਮਨਪ੍ਰੀਤ ਬਾਦਲ ਨੇ ਖੋਲ੍ਹਿਆ ਪਿਟਾਰਾ, ਜਾਣੋ ਕਿਹੜੇ ਹੋਏ ਮੁੱਖ ਐਲਾਨ

Friday, Feb 28, 2020 - 01:33 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਾਲ 2020-21 ਦਾ ਬਜਟ ਪੇਸ਼ ਕੀਤਾ ਗਿਆ। ਆਪਣਾ ਚੌਥਾ ਬਜਟ ਪੇਸ਼ ਕਰਦਿਆਂ ਮਨਪ੍ਰੀਤ ਬਾਦਲ ਵਲੋਂ ਰਿਟਾਇਰਮੈਂਟ ਦੀ ਉਮਰ 60 ਸਾਲ ਘੱਟ ਕਰਕੇ 58 ਸਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਨਵੀਂ ਭਰਤੀ ਵੀ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚ ਫਲ, ਸਬਜ਼ੀ ਵੇਚਣ ਜਾਂਦੇ ਹੋਏ ਮੰਡੀ ਦੀ ਫੀਸ 4 ਫੀਸਦੀ ਲੱਗਦੀ ਹੈ, ਜਿਸ 'ਤੇ ਫੈਸਲਾ ਲਿਆ ਗਿਆ ਕਿ ਇਹ ਘਟਾ ਕੇ ਇਕ ਫੀਸਦੀ ਕੀਤੀ ਜਾਵੇ।
ਬਜਟ ਸਬੰਧੀ ਅਹਿਮ ਐਲਾਨ
ਨਵੀਂਆਂ ਭਰਤੀਆਂ ਤੁਰੰਤ ਪ੍ਰਭਾਵ ਨਾਲ ਸ਼ੁਰੂ ਹੋਣਗੀਆਂ
1 ਮਾਰਚ ਤੋਂ ਕਰਮਚਾਰੀਆਂ ਲਈ 6 ਫੀਸਦੀ ਡੀ. ਏ. ਦੀ ਕਿਸ਼ਤ ਜਾਰੀ ਹੋਵੇਗੀ
ਸਾਲ 2020-21 ਲਈ ਕੁੱਲ ਬਜਟ 1,54,805 ਕਰੋੜ ਦਾ
ਪੰਜਾਬ ਦੇ ਪੈਸੇ 'ਤੇ ਸਭ ਤੋਂ ਜ਼ਿਆਦਾ ਗਰੀਬ ਦਾ ਹੱਕ
ਕੁੱਲ ਮਾਲੀਆ ਪ੍ਰਾਪਤੀਆਂ 'ਤੇ ਵਿਆਜ ਭੁਗਤਾਨ ਦਾ ਅਨੁਪਾਤ ਸਾਲ 2018-19 'ਚ ਘਟ ਕੇ 26.19 ਫੀਸਦੀ ਹੋਇਆ
ਗੁਰਦਾਸਪੁਰ ਤੇ ਬਲਾਚੌਰ 'ਚ 2 ਨਵੇਂ ਸਰਕਾਰੀ ਖੇਤੀਬਾੜੀ ਕਾਲਜ ਬਣਾਏ ਜਾਣਗੇ
ਖੇਡਾਂ ਲਈ 270 ਕਰੋੜ ਰੁਪਏ ਦਾ ਐਲਾਨ
ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਸਰਕਾਰ ਨੇ 8275 ਕਰੋੜ ਰੁਪਏ ਰੱਖੇ
ਸਿਹਤ ਲਈ 4675 ਕਰੋੜ ਰੁਪਏ ਦਾ ਐਲਾਨ
ਕਿਸਾਨ ਕਰਜ਼ਾ ਮੁਆਫੀ ਲਈ 2,000 ਕਰੋੜ ਦਾ ਐਲਾਨ
ਪੰਜਾਬ ਤੋਂ ਨਸ਼ਿਆਂ ਦਾ ਖਾਤਮਾ ਸਰਕਾਰ ਦੀ ਵਚਨਬੱਧਤਾ
ਫੋਕਲ ਪੁਆਇੰਟ ਲਈ 131 ਕਰੋੜ ਰਾਖਵੇਂ
ਹੁਸ਼ਿਆਰਪੁਰ 'ਚ ਮਿਲਟਰੀ ਸਕੂਲ ਲਈ 11 ਕਰੋੜ ਰੁਪਏ ਦਾ ਐਲਾਨ
ਜਲੰਧਰ ਦੇ ਪਿੰਡ ਬੱਲਾਂ ਤੱਕ ਪੁੱਜਣ ਲਈ ਸੜਕ ਤੇ ਆਲੇ-ਦੁਆਲੇ ਨਵੀਨੀਕਰਨ ਲਈ 5 ਕਰੋੜ ਦਾ ਐਲਾਨ
ਗ੍ਰਾਮੀਣ ਵਿਕਾਸ ਤੇ ਪੰਚਾਇਤਾਂ ਦੇ ਚੰਗੇ ਢਾਂਚੇ ਲਈ 3830 ਕਰੋੜ ਰੁਪਏ ਦਾ ਐਲਾਨ
ਤਰਨਤਾਰਨ 'ਚ ਬਣੇਗੀ ਲਾਅ ਯੂਨੀਵਰਸਿਟੀ
ਸਵੱਛ ਭਾਰਤ ਲਈ 103 ਕਰੋੜ ਰੁਪਿਆ ਰੱਖਣ ਦਾ ਐਲਾਨ
ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਆਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਾਇਆ ਜਾਵੇਗਾ
ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰਾਖਵੇਂ
ਸਵੱਛ ਭਾਰਤ ਮਿਸ਼ਨ ਲਈ 103 ਕਰੋੜ ਰੁਪਏ ਦਾ ਐਲਾਨ 

ਪੰਜਾਬ ਪੁਲਸ ਫੋਰਸ ਦੇ ਆਧੁਨੀਕਰਨ ਲਈ 132 ਕਰੋੜ
ਜੇਲ ਸੁਧਾਰ ਤੇ ਸੁਰੱਖਿਆ ਲਈ 25 ਕਰੋੜ ਰੁਪਏ ਰਾਖਵੇਂ
ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰੁਪਏ ਦਾ ਐਲਾਨ
ਸੈਰ-ਸਪਾਟਾ ਵਿਭਾਗ ਲਈ 447 ਕਰੋੜ ਰੁਪਏ ਰਾਖਵੇਂ
ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਦਾ ਐਲਾਨ
ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, 157 ਕਰੋੜ ਰੁਪਏ ਰਾਖਵੇਂ
ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਟੀਚਾ
ਪਟਿਆਲਾ 'ਚ ਬਣਾਇਆ ਜਾਵੇਗਾ ਅਤਿ-ਆਧੁਨਿਕ ਬੱਸ ਸਟੈਂਡ


Babita

Content Editor

Related News