ਪੰਜਾਬ ਬਜਟ 2020 : ਵਿਧਾਨ ਸਭਾ ਦੇ ਬਾਹਰ ''ਆਪ'' ਦਾ ਜ਼ਬਰਦਸਤ ਹੰਗਾਮਾ

02/28/2020 10:15:40 AM

ਚੰਡੀਗੜ੍ਹ : ਪੰਜਾਬ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਵਲੋਂ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਰੇਤ ਮਾਫੀਆ 'ਤੇ ਘੇਰਦਿਆਂ ਮੁਰਦਾਬਾਦ ਦੇ ਨਾਅਰੇ ਲਾਏ। ਆਪ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਬਾਦਲਾਂ ਨਾਲ ਮਿਲੀ ਹੋਈ ਹੈ ਅਤੇ ਸੂਬੇ ਦੇ ਹਿੱਤ ਲਈ ਕੁਝ ਵੀ ਨਹੀਂ ਸੋਚ ਰਹੀ।


Babita

Content Editor

Related News