ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦਿੱਤਾ ਅਸਤੀਫਾ

05/25/2017 7:00:58 PM

ਚੰਡੀਗੜ੍ਹ— ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵਿਜੀਲੈਂਸ ਟੀਮ ਨੇ ਬਲਬੀਰ ਸਿੰਘ ਢੋਲ ਦੇ ਦਫਤਰ ਅਤੇ ਉਨ੍ਹਾਂ ਦੇ ਘਰ ਰੇਡ ਮਾਰੀ ਸੀ, ਜਿਸ  ਦੀ ਬਲਬੀਰ ਸਿੰਘ ਨੇ ਨਿੰਦਾ ਕੀਤੀ ਅਤੇ ਗੁੱਸੇ ''ਚ ਆਏ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਐਜੂਕੇਸ਼ਨ ਸੈਕਟਰੀ ਨੂੰ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ 24 ਦਸੰਬਰ 2016 ਨੂੰ ਪੰਜਾਬ ਸਰਕਾਰ ਨੇ ਬਲਬੀਰ ਸਿੰਘ ਢੋਲ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਬਣਾਇਆ ਸੀ। ਬਲਬੀਰ ਸਿੰਘ ਦੀ ਸਿੱਖਿਆ ਜੀਵਨੀ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਖੇਤਰ ''ਚ 26 ਸਾਲਾਂ ਦਾ ਤਜ਼ਰਬਾ ਰੱਖਣ ਵਾਲੇ ਢੋਲ ਗਣਿਤ ਵਿਸ਼ੇ ਦੀਆਂ ਪੁਸਤਕਾਂ ਦੇ ਅਨੁਵਾਦਕ ਵੀ ਹਨ। ਇਸ ਤੋਂ ਇਲਾਵਾ ਦੋ ਵਾਰ ਸਟੇਟ ਐਵਾਰਡ ਹਾਸਲ ਕਰਨ ਤੋਂ ਇਲਾਵਾ ਢੋਲ 2005 ਤੋਂ ਪੀ. ਸੀ. ਐੱਸ. ਅਫਸਰ ਦੇ ਤੌਰ ''ਤੇ ਕਈ ਜ਼ਿਲਿਆਂ ਦੇ ਜ਼ਿਲਾ ਟਰਾਂਸਪੋਰਟ ਅਫਸਰ, ਐੱਸ. ਡੀ. ਐੱਮ. ਗਮਾਡਾ ਦੇ ਸਟੇਟ ਅਫਸਰ, ਏ. ਆਈ. ਜੀ. ਬੁੜੈਲ ਜੇਲ ਚੰਡੀਗੜ੍ਹ ਅਤੇ ਯੂ. ਟੀ. ਚੰਡੀਗੜ੍ਹ ''ਚ ਕਈ ਮਹੱਤਵਪੂਰਨ ਅਹੁਦਿਆਂ ''ਤੇ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ।


Related News