ਪੰਜਾਬ ਭਾਜਪਾ 'ਚ ਵੱਡੇ ਸਿਆਸੀ ਧਮਾਕੇ ਦੀਆਂ ਕਨਸੋਆਂ, ਨਾਰਾਜ਼ ਆਗੂਆਂ ਨਾਲ ਰੱਖੀ ਗਈ ਮੀਟਿੰਗ

Tuesday, Sep 19, 2023 - 11:43 AM (IST)

ਪੰਜਾਬ ਭਾਜਪਾ 'ਚ ਵੱਡੇ ਸਿਆਸੀ ਧਮਾਕੇ ਦੀਆਂ ਕਨਸੋਆਂ, ਨਾਰਾਜ਼ ਆਗੂਆਂ ਨਾਲ ਰੱਖੀ ਗਈ ਮੀਟਿੰਗ

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਭਾਜਪਾ ’ਚ ਅੰਦਰਖ਼ਾਤੇ ਸੁਲਗ ਰਹੀ ਚੰਗਿਆੜੀ ਹੁਣ ਕਿਸੇ ਵੀ ਵੇਲੇ ਭਾਂਬੜ ਦਾ ਰੂਪ ਧਾਰ ਸਕਦੀ ਹੈ ਕਿਉਂਕਿ ਨਵੇਂ ਬਣਾਏ ਪ੍ਰਧਾਨ ਜਾਖੜ ਤੋਂ ਭਾਜਪਾ ’ਚ ਪੁਰਾਣੇ ਬੈਠੇ ਟਕਸਾਲੀ ਭਾਜਪਾਈ ਜ਼ਿਆਦਾ ਖੁਸ਼ ਨਹੀਂ ਦੱਸੇ ਜਾ ਰਹੇ। ਬਾਕੀ ਇਹ ਵੀ ਖ਼ਬਰ ਹੈ ਕਿ ਜਾਖੜ ਨੇ ਜੋ 76 ਮੈਂਬਰੀ ਕਮੇਟੀ ਭਾਵ ਅਹੁਦੇਦਾਰ ਬਣਾਏ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਕਾਂਗਰਸ ਜਾਂ ਅਕਾਲੀਆਂ ’ਚੋਂ ਆਏ ਆਗੂ ਸ਼ਾਮਲ ਹਨ। ਇਸ ਕਰ ਕੇ ਪਾਰਟੀ ’ਚ ਬੈਠੇ ਨਾਰਾਜ਼ ਭਾਜਪਾਈ ਨੇਤਾ ਹੁਣ ਕੁਝ ਕਰਨ ਦੀ ਤਾਂਘ ’ਚ ਹਨ। ਅੱਤ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਆਉਂਦੇ ਹਫ਼ਤੇ ਚੰਡੀਗੜ੍ਹ ’ਚ ਭਾਜਪਾ ’ਚ ਨਾਰਾਜ਼ ਚੱਲ ਰਹੇ ਭਾਜਪਾਈਆਂ ਦੀ ਇਕ ਮੀਟਿੰਗ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ : ਖ਼ਾਲਿਸਤਾਨੀ ਅੱਤਵਾਦੀ ਨਿੱਜਰ ਦੇ ਕਤਲ ਮਾਮਲੇ 'ਚ ਭਾਰਤ ਨੇ ਖਾਰਜ ਕੀਤਾ ਕੈਨੇਡਾ ਦਾ ਦੋਸ਼, ਆਖੀ ਇਹ ਗੱਲ

ਇਸ ਸਬੰਧੀ ਭਾਜਪਾ ਵਲੋਂ ਨਾਰਾਜ਼ ਚੱਲ ਰਹੇ ਨੇਤਾਵਾਂ ਨੂੰ ਸੱਦੇ-ਪੱਤਰ ਭੇਜੇ ਜਾਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਭਾਜਪਾ ਨੇ ਅਸ਼ਵਨੀ ਸ਼ਰਮਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਕੇ ਜਾਖੜ ਨੂੰ ਪ੍ਰਧਾਨ ਬਣਾ ਕੇ ਭਾਵੇਂ ਵੱਡਾ ਤੇ ਤਜੁਰਬਾ ਕਰਨ ਵਾਲਾ ਫ਼ੈਸਲਾ ਲਿਆ ਪਰ ਸੂਤਰਾਂ ਨੇ ਦੱਸਿਆ ਕਿ ਉਸ ਦਿਨ ਤੋਂ ਭਾਜਪਾ ’ਚ ਬੈਠੇ ਨੇਤਾਵਾਂ ’ਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਪ੍ਰਤੱਖ ਸਬੂਤ ਉਸ ਵੇਲੇ ਨਜ਼ਰ ਆਇਆ, ਜਦੋਂ ਜਾਖੜ ਦੀ ਤਾਜਪੋਸ਼ੀ ਮੌਕੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੇ ਸਾਥੀ ਗੈਰ-ਹਾਜ਼ਰ ਰਹੇ ਤੇ ਹੁਣ ਤੱਕ ਉਨ੍ਹਾਂ ਦੀ ਸੁਰ ਜਾਖੜ ਨਾਲ ਕਿੱਧਰੇ ਮਿਲਦੀ ਨਹੀਂ ਦਿਖਾਈ ਦੇ ਰਹੀ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਡੂੰਘਾ ਸਦਮਾ, ਪਿਤਾ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਇਹ ਸਭ ਕੁਝ ਵੇਖ ਕੇ ਪੁਰਾਣੇ ਗੱਠਜੋੜ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਹੁਣ ਵੱਡੀ ਦੁਵਿਧਾ ’ਚ ਫਸਿਆ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਕੀਤਾ ਜਾਵੇ ਜਾਂ ਨਾ ਕਿਉਂਕਿ ਅਕਾਲੀ ਦਲ ਨੂੰ ਇਸ ਗੱਲ ਦਾ ਭਰਮ ਮਾਰ ਰਿਹਾ ਕਿ ਭਾਜਪਾ ’ਚ ਅੱਜ-ਕੱਲ੍ਹ ਕਾਂਗਰਸੀ ਅਤੇ ਅਕਾਲੀ ਦਲ ’ਚੋਂ ਗਏ ਨੇਤਾ ਜੋ ਤਾਜੇ ਭਾਜਪਾਈ ਬਣੇ ਹਨ, ਉਨ੍ਹਾਂ ਨਾਲ ਰਲ ਕੇ ਸਾਡੀ ਦਾਲ ਨਹੀਂ ਗਲਣੀ। ਬਾਕੀ ਭਾਜਪਾ ’ਚ ਹੁਣ ਦੋ ਜਾਂ ਤਿੰਨ ਧੜ੍ਹੇ ਕਿਸੇ ਤੋਂ ਲੁਕੇ ਨਹੀਂ। ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਗਠਜੋੜ ਕਰਨ ਤੋਂ ਪਹਿਲਾਂ ਲੱਖ ਵਾਰ ਨਫਾ-ਨੁਕਸਾਨ ਸੋਚੇਗਾ ਕਿਉਂਕਿ ਬਸਪਾ ਵਾਲੇ ਵੀ ਹੁਣ ਆਪਣੇ ਪੱਤੇ ਦਿਖਾਉਣ ਲੱਗ ਪਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News