ਪੰਜਾਬ ਵਿਧਾਨ ਸਭਾ ਚੋਣਾਂ 2022 ’ਚ 13 ਡਾਕਟਰ ਚੜ੍ਹਨਗੇ ਵਿਧਾਨ ਸਭਾ ਦੀਆਂ ਪੌੜੀਆਂ
Saturday, Mar 12, 2022 - 12:01 AM (IST)
ਬੁਢਲਾਡਾ (ਬਾਂਸਲ)- ਹਾਲ ’ਚ ਹੋਈਆ ਵਿਧਾਨ ਸਭਾ ਚੋਣਾਂ-2022 ’ਚ ਗਾਇਕਾਂ, ਕਮੇਡੀਆਂ, ਆਈ. ਏ. ਐੱਸ. ਅਫਸਰਾਂ ਦੇ ਨਾਲ ਡਾਕਟਰ ਵੀ ਵਿਧਾਇਕ ਬਣਨ ਲਈ ਕਿਸਮਤ ਅਜ਼ਮਾ ਚੁੱਕੇ ਹਨ। ਕਈਆਂ ਨੇ ਮੰਤਰੀ ਬਣਨ ਦੀ ਲਾਲਸਾ ਨਾਲ ਵਿਧਾਨ ਸਭਾ ਚੋਣਾਂ ਲੜੀਆਂ। ਇਸ ਦੌਰ ’ਚ ਕਈਆਂ ਦੀ ਕਿਸਮਤ ਦੇ ਸਿਤਾਰੇ ਚਮਕੇ ਹਨ। ਹਾਲ ’ਚ ਪੰਜਾਬ ਵਿਧਾਨ ਸਭਾ ਚੋਣਾਂ 2022 ’ਚ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ 13 ਡਾਕਟਰਾਂ ਨੇ ਸਫਲਤਾ ਹਾਸਲ ਕਰ ਲਈ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਪਾਕਿ 'ਤੇ 6 ਦੌੜਾਂ ਨਾਲ ਰੋਮਾਂਚਕ ਜਿੱਤ
ਇਨ੍ਹਾਂ ’ਚ ਬੰਗਾ ਤੋਂ ਅਕਾਲੀ ਦਲ ਦੇ ਡਾ. ਸੁਖਵਿੰਦਰ ਕੁਮਾਰ ਸੁੱਖੀ, ਚੱਬੇਵਾਲ ਤੋਂ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ, ਤਰਨਤਾਰਨ ਤੋਂ ‘ਆਪ’ ਦੇ ਡਾ. ਕਸ਼ਮੀਰ ਸਿੰਘ ਸੋਹਲ, ਸ਼ਾਮ ਚੁਰਾਸੀ ਤੋਂ ‘ਆਪ’ ਦੇ ਡਾ. ਰਵਜੋਤ ਸਿੰਘ, ਸ਼੍ਰੀ ਚਮਕੌਰ ਸਾਹਿਬ ਤੋਂ ‘ਆਪ’ ਦੇ ਡਾ. ਚਰਨਜੀਤ ਸਿੰਘ, ਨਵਾਂ ਸ਼ਹਿਰ ਤੋਂ ਬਸਪਾ ਦੇ ਡਾ. ਨਛੱਤਰ ਪਾਲ, ਸ੍ਰੀ ਅੰਮ੍ਰਿਤਸਰ ਪੂਰਬੀ ਤੋਂ ‘ਆਪ’ ਦੇ ਡਾ. ਇੰਦਰਬੀਰ ਸਿੰਘ ਨੀਜਰ, ਸ੍ਰੀ ਅੰਮ੍ਰਿਤਸਰ ਪੱਛਮੀ ਤੋਂ ‘ਆਪ’ ਦੇ ਡਾ. ਜਸਵੀਰ ਸਿੰਘ ਸੰਧੂ, ਅੰਮ੍ਰਿਤਸਰ ਸੈਂਟਰਲ ਤੋਂ ‘ਆਪ’ ਦੇ ਡਾ. ਅਜੈ ਗੁਪਤਾ, ਮਾਨਸਾ ਤੋਂ ‘ਆਪ’ ਦੇ ਡਾ. ਵਿਜੇ ਸਿੰਗਲਾ, ਮਲੋਟ ਤੋਂ ‘ਆਪ’ ਦੇ ਡਾ. ਬਲਜੀਤ ਕੌਰ, ਮੋਗਾ ਤੋਂ ‘ਆਪ’ ਦੇ ਡਾ. ਅਮਨਦੀਪ ਅਰੋੜਾ, ਪਟਿਆਲਾ ਦਿਹਾਂਤੀ ਤੋਂ ਡਾ. ਬਲਵੀਰ ਸਿੰਘ ਆਦਿ ਚੁਣੇ ਗਏ ਹਨ।
ਇਹ ਖ਼ਬਰ ਪੜ੍ਹੋ- ਜੰਮੂ-ਕਸ਼ਮੀਰ ’ਚ ਇਕ ਹੋਰ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।