ਪੰਜਾਬ ਨਿਊ ਯੀਅਰ ਬੰਪਰ-2020 ਦੇ ਨਤੀਜਿਆਂ ਦਾ ਐਲਾਨ
Saturday, Jan 18, 2020 - 01:43 AM (IST)
ਚੰਡੀਗਡ਼੍ਹ (ਭੁੱਲਰ)- ਪੰਜਾਬ ਲਾਟਰੀਜ਼ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਪੰਜਾਬ ਸਟੇਟ ਨਿਊ ਯੀਅਰ ਬੰਪਰ-2020 ਦਾ ਡਰਾਅ ਕੱਢਿਆ ਗਿਆ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 3 ਕਰੋਡ਼ ਰੁਪਏ (ਹਰੇਕ 1.50-1.50 ਕਰੋਡ਼) ਦੇ ਪਹਿਲੇ 2 ਇਨਾਮ ਟਿਕਟ ਨੰਬਰ ਏ-562783 ਅਤੇ ਬੀ-200528 ਨੂੰ ਦਿੱਤੇ ਗਏ ਹਨ। 10-10 ਲੱਖ ਰੁਪਏ ਦੇ ਪੰਜ ਦੂਜੇ ਇਨਾਮ ਟਿਕਟ ਨੰਬਰ ਬੀ-422935, ਏ- 608192, ਬੀ-023225, ਏ-753801 ਅਤੇ ਬੀ-293745 ਨੇ ਹਾਸਲ ਕੀਤੇ, ਜਦਕਿ 5-5 ਲੱਖ ਰੁਪਏ 10 ਦੇ ਤੀਜੇ ਇਨਾਮ ਟਿਕਟ ਨੰ. ਏ-336076, ਏ-345119, ਏ-685774, ਬੀ-139633, ਏ-072880, ਏ-357742, ਬੀ-477215, ਬੀ-719225, ਏ -271516 ਅਤੇ ਬੀ-678025 ਨੇ ਜਿੱਤੇ। ਨਵੇਂ ਸਾਲ ਦੇ ਬੰਪਰ ਡਰਾਅ ਦੇ ਪੂਰੇ ਅਤੇ ਅੰਤਮ ਨਤੀਜਿਆਂ ਸਬੰਧੀ ਜਾਣਕਾਰੀ ਪੰਜਾਬ ਰਾਜ ਲਾਟਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਦੇਖੀ ਜਾ ਸਕਦੀ ਹੈ।