Chat GPT ਦੀ ਵਰਤੋਂ ਕਰਨ ਵਾਲੀ ਪਹਿਲੀ ਅਦਾਲਤ ਬਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ
Wednesday, Mar 29, 2023 - 01:27 AM (IST)
ਚੰਡੀਗੜ੍ਹ (ਏ.ਐੱਨ.ਆਈ.): ਪੰਜਾਬ ਤੇ ਹਰਿਆਣਾ ਹਾਈ ਕੋਰਟ ਮੰਗਲਵਾਰ ਨੂੰ ਭਾਰਤ ਦੀ ਪਹਿਲੀ ਅਦਾਲਤ ਬਣ ਗਈ ਜਿਸ ਨੇ ਕਿਸੇ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਕਰਨ ਲਈ ਚੈਟ ਜੀ.ਪੀ.ਟੀ. ਤਕਨਾਲੋਜੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਕੀਤੀ।
ਇਹ ਖ਼ਬਰ ਵੀ ਪੜ੍ਹੋ - ਦੇਸ਼ ਨੂੰ ਮਿਲਿਆ ਪਹਿਲਾ ਅਗਨੀਵੀਰ ਬੈਚ, INS ਚਿਲਕਾ 'ਤੇ ਹੋਈ ਪਾਸਿੰਗ ਆਊਟ ਪਰੇਡ
ਅਨੂਪ ਚਿਤਕਾਰਾ ਦੀ ਅਗਵਾਈ ਵਾਲੀ ਬੈਂਚ ਨੇ ਜੂਨ 2020 ਵਿਚ ਕਥਿਤ ਦੰਗਿਆਂ, ਅਪਰਾਧਿਕ ਧਮਕੀਆਂ, ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਕਰਦਿਆਂ ਚੈਟ ਜੀਪੀਟੀ ਤੋਂ ਜਵਾਬ ਮੰਗਿਆ। ਜਸਟਿਸ ਚਿਤਕਾਰਾ ਨੇ ਉਸ ਦੇ ਜਵਾਬ ਦਾ ਮੁਲਾਂਕਣ ਕੀਤਾ ਅਤੇ ਪਹਿਲਾਂ ਦਿੱਤੇ ਗਏ ਆਪਣੇ ਤਜ਼ਰਬਿਆਂ ਅਤੇ ਫ਼ੈਸਲਿਆਂ ਦੇ ਆਧਾਰ 'ਤੇ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਜੱਜ ਨੇ ਕਿਹਾ ਕਿ "ਮੌਤ ਦੇਣਾ ਆਪਣੇ ਆਪ ਵਿਚ ਬੇਰਹਿਮ ਹੈ, ਪਰ ਜੇ ਬੇਰਹਿਮੀ ਕਾਰਨ ਮੌਤ ਹੋ ਜਾਂਦੀ ਹੈ, ਤਾਂ ਸਥਿਤੀ ਬਦਲ ਜਾਂਦੀ ਹੈ। ਜਦੋਂ ਇਕ ਵਹਿਸ਼ੀ ਢੰਗ ਨਾਲ ਹਮਲਾ ਕੀਤਾ ਜਾਂਦਾ ਹੈ, ਤਾਂ ਜ਼ਮਾਨਤ ਦੇ ਮਾਪਦੰਡ ਵੀ ਬਦਲ ਜਾਂਦੇ ਹਨ।" ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ "ਚੈਟ ਜੀਪੀਟੀ ਦਾ ਕੋਈ ਵੀ ਹਵਾਲਾ ਅਤੇ ਕੋਈ ਵੀ ਨਿਰੀਖਣ, ਸਿਰਫ ਜ਼ਮਾਨਤ ਦੇ ਨਿਆਂ-ਸ਼ਾਸਤਰ 'ਤੇ ਇਕ ਵਿਆਪਕ ਤਸਵੀਰ ਪੇਸ਼ ਕਰਨ ਦਾ ਇਰਾਦਾ ਹੈ।"
ਇਹ ਖ਼ਬਰ ਵੀ ਪੜ੍ਹੋ - ਵਿਰੋਧੀਆਂ 'ਤੇ ਵਰ੍ਹੇ PM ਮੋਦੀ, ਕਿਹਾ - ਕੁੱਝ ਪਾਰਟੀਆਂ ਨੇ ਵਿੱਢੀ ਹੈ 'ਭ੍ਰਿਸ਼ਟਾਚਾਰੀ ਬਚਾਓ ਮੁਹਿੰਮ'
ਵਕੀਲਾਂ ਨੇ ਦਿੱਤਾ ਹਾਂ ਪੱਖੀ ਹੁੰਗਾਰਾ
ਹਾਈ ਕੋਰਟ ਦੇ ਇਕ ਵਕੀਲ ਸੌਰਵ ਨੇ ਅਦਾਲਤ ਵੱਲੋਂ ਚੈਟ ਜੀਪੀਟੀ ਦੀ ਵਰਤੋਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਇਕ ਚੰਗਾ ਕਦਮ ਹੈ, ਇਸ ਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਪ੍ਰਭਾਵ ਹੋ ਸਕਦੇ ਹਨ, ਜਿਸ ਬਾਰੇ ਭਵਿੱਖ ਵਿਚ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਰਟੀਫੀਸ਼ੀਅਲ ਇੰਟੈਲੀਜੈਂਸ ਵਕੀਲਾਂ ਦੀਆਂ ਨੌਕਰੀਆਂ ਲਈ ਖ਼ਤਰਾ ਨਹੀਂ ਹੋ ਸਕਦੀ, ਇਸ ਨੂੰ ਸਿਰਫ਼ ਇਕ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ।
ਨਿਸ਼ਾਦ ਆਹੂਜਾ, ਜੋ ਪਿਛਲੇ ਤਿੰਨ ਸਾਲਾਂ ਤੋਂ ਹਾਈ ਕੋਰਟ ਵਿਚ ਪ੍ਰੈਕਟਿਸ ਕਰ ਰਹੇ ਹਨ, ਨੇ ਚੈਟ ਜੀਪੀਟੀ ਦੀ ਵਰਤੋਂ ਕਰਨ ਵਾਲੇ ਹਾਈ ਕੋਰਟ ਦੇ ਫ਼ੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸ਼ੁਰੂਆਤੀ ਪੜਾਅ ਵਿਚ, ਚੈਟ ਜੀਪੀਟੀ ਦੀ ਵਰਤੋਂ ਸਾਡੇ ਲਈ ਖ਼ਤਰਾ ਨਹੀਂ ਹੋ ਸਕਦੀ, ਅਤੇ ਭਵਿੱਖ ਵਿਚ ਸਾਡੇ ਕੰਮ ਨੂੰ ਆਸਾਨ ਬਣਾਉਣ ਲਈ ਇਕ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਸਿੱਖਾਂ ਨੂੰ ਤੋਹਫ਼ਾ, ਦੋ ਤਖ਼ਤ ਸਾਹਿਬਾਨ ਵਿਚਾਲੇ ਚਲਾਈ ਜਾਵੇਗੀ ਭਾਰਤ ਗੌਰਵ ਟੂਰਿਸਟ ਟਰੇਨ, ਪੜ੍ਹੋ ਵੇਰਵਾ
ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪਿਛਲੇ ਪੰਜ ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਇੱਕ ਹੋਰ ਵਕੀਲ ਚਿਰਾਂਸ਼ੂ ਨੇ ਕਿਹਾ ਕਿ ਚੈਟ ਜੀਪੀਟੀ ਦੀ ਵਰਤੋਂ ਅਜੇ ਸ਼ੁਰੂਆਤੀ ਦੌਰ ਵਿਚ ਹੈ। ਇਸ ਲਈ ਇਹ ਕਹਿਣਾ ਬਹੁਤ ਜਲਦਬਾਜ਼ੀ ਹੈ ਕਿ ਇਸ ਨਾਲ ਇਕ ਵਕੀਲ ਦੀ ਨੌਕਰੀ ਨੂੰ ਖ਼ਤਰਾ ਹੋ ਸਕਦਾ ਹੈ। ਉਦਾਹਰਣ ਦਿੰਦੇ ਹੋਏ, ਉਸਨੇ ਕਿਹਾ ਕਿ ਜਦੋਂ ਕੰਪਿਊਟਰ ਸ਼ੁਰੂਆਤੀ ਪੜਾਅ ਵਿਚ ਸਨ, ਲੋਕ ਸੋਚਦੇ ਸਨ ਕਿ ਕੰਪਿਊਟਰ ਉਨ੍ਹਾਂ ਦੀਆਂ ਨੌਕਰੀਆਂ ਖੋਹ ਲੈਣਗੇ। ਪਰ ਜੇਕਰ ਅੱਜ ਦੇਖਿਆ ਜਾਵੇ ਤਾਂ ਆਈਟੀ ਸੈਕਟਰ ਦਾ ਸਾਰਾ ਕੰਮ ਕੰਪਿਊਟਰ ਨਾਲ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਸਾਰੇ ਲੋਕਾਂ ਲਈ ਰੁਜ਼ਗਾਰ ਪੈਦਾ ਕਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।