ਪੰਜਾਬ: ਅੱਧੀ ਰਾਤ ਘਰ ਆ ਵੜੇ ਅੱਧੀ ਦਰਜਨ ਲੁਟੇਰੇ, ਇਕੱਲੀ ਔਰਤ ਨੇ ਬਹਾਦਰੀ ਨਾਲ ਪਾ'ਤੀਆਂ ਭਾਜੜਾਂ
Monday, Aug 10, 2026 - 11:54 AM (IST)
ਤਰਨਤਾਰਨ (ਰਮਨ)- ਘਰ ਵਿਚ ਚੋਰੀ ਕਰਨ ਲਈ ਦਾਖਲ ਹੋਏ ਅੱਧੀ ਦਰਜਨ ਦੇ ਕਰੀਬ ਚੋਰਾਂ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਇਕ ਨੂੰ ਕਾਬੂ ਕਰਨ ਵਿਚ ਔਰਤ ਨੇ ਵੱਡੀ ਮਿਸਾਲ ਪੈਦਾ ਕੀਤੀ ਹੈ। ਇਸ ਦੌਰਾਨ ਚੋਰਾਂ ਨਾਲ ਭਿੜਦੇ ਹੋਏ ਜਿੱਥੇ ਔਰਤ ਮਮੂਲੀ ਜ਼ਖਮੀ ਹੋ ਗਈ, ਉਥੇ ਹੀ ਉਸਦੇ ਕੱਪੜੇ ਵੀ ਪਾੜ ਗਏ। ਫਿਲਹਾਲ ਥਾਣਾ ਹਰੀਕੇ ਦੀ ਪੁਲਸ ਵੱਲੋਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਬਾਕੀ ਫਰਾਰ ਚਾਰ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ: ਕਤਲ ਮਾਮਲੇ ’ਚ ਗ੍ਰਿਫਤਾਰ ਕੀਤੀ ਕੁੜੀ ਨੇ ਥਾਣੇ ਅੰਦਰ ਚੁੱਕਿਆ ਖੌਫਨਾਕ ਕਦਮ !
ਤਲਬੀਰ ਸਿੰਘ ਉਰਫ ਕਾਲਾ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਪਿੰਡ ਤੁੰਗ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 2 ਅਗਸਤ ਦੀ ਰਾਤ ਕਰੀਬ 10 ਵਜੇ ਜਦੋਂ ਉਹ ਖੇਤਾਂ ਵਿਚ ਮੋਟਰ ਨੂੰ ਬੰਦ ਕਰਕੇ ਘਰ ਵਾਪਸ ਆਇਆ ਤਾਂ ਵੇਖਿਆ ਕਿ ਉਸ ਦੇ ਘਰ ਬਾਹਰ ਦੋ ਅਣਪਛਾਤੇ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਦੇ ਹੱਥ ਵਿਚ ਡਾਂਗਾਂ-ਸੋਟੇ ਸਨ ਅਤੇ ਵਿਸ਼ਾਲ ਸਿੰਘ ਪੁੱਤਰ ਜੈਮਲ ਸਿੰਘ, ਹੁਸਨਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਤੁੰਗ ਅਤੇ ਇਕ ਹੋਰ ਅਣਪਛਾਤਾ ਵਿਅਕਤੀ ਸਾਡੇ ਘਰ ਵਿਚ ਖੜ੍ਹੇ ਸਨ। ਇਸ ਦੌਰਾਨ ਉਸ ਦੀ ਪਤਨੀ ਨੇ ਦੱਸਿਆ ਕਿ ਇਹ ਤਿੰਨ ਵਿਅਕਤੀ ਕੰਧ ਟੱਪ ਕੇ ਆਪਣੇ ਘਰ ਵਿਚ ਦਾਖਲ ਹੋਏ ਸਨ, ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਅਤੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਲਬੀਰ ਸਿੰਘ ਦੱਸਿਆ ਕਿ ਚੋਰਾਂ ਵੱਲੋਂ ਕਿਰਚ ਦੀ ਨੋਕ ਉਪਰ ਆਲਟੋ ਕਾਰ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਸਦੀ ਪਤਨੀ ਵੱਲੋਂ ਇਸਦਾ ਬਹਾਦਰੀ ਨਾਲ ਵਿਰੋਧ ਕੀਤਾ ਗਿਆ, ਜਿਸ ਦੇ ਚੱਲਦਿਆਂ ਮੁਲਜ਼ਮਾਂ ਵੱਲੋਂ ਉਸਦੀ ਪਤਨੀ ਦੀ ਮਾਰਕੁੱਟ ਕਰਦੇ ਹੋਏ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਉਸਦਾ ਕਮੀਜ਼ ਪਾੜ ਦਿੱਤਾ। ਇਸ ਦੌਰਾਨ ਉਸ ਦੀ ਪਤਨੀ ਵੱਲੋਂ ਵਿਸ਼ਾਲ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ ਜਦਕਿ ਬਾਕੀ ਫਰਾਰ ਹੋ ਗਏ।
ਇਹ ਵੀ ਪੜ੍ਹੋ-ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਹਰੀਕੇ ਦੇ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਵਿਸ਼ਾਲ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਤੁੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਇਸ ਦੇ ਫਰਾਰ ਸਾਥੀ ਹੁਸਨਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
