ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਕਾਰਨ 50 ਦੀ ਮੌਤ,1541 ਦੀ ਰਿਪੋਰਟ ਪਾਜ਼ੇਟਿਵ

Monday, Aug 31, 2020 - 10:06 PM (IST)

ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਕਾਰਨ 50 ਦੀ ਮੌਤ,1541 ਦੀ ਰਿਪੋਰਟ ਪਾਜ਼ੇਟਿਵ

ਲੁਧਿਆਣਾ,(ਸਹਿਗਲ)- ਪੰਜਾਬ 'ਚ ਕੋਰੋਨਾ ਵਾਇਰਸ ਕਾਰਨ 50 ਲੋਕਾਂ ਦੀ ਮੌਤ ਹੋ ਗਈ ਜਦਕਿ 1541 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 50 ਮਰੀਜ਼ਾਂ 'ਚੋਂ 23 ਮਰੀਜ਼ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਸੀ ਇਨ੍ਹਾਂ 'ਚੋਂ 18 ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਸੀ ਤੇ 2 ਜਲੰਧਰ 1-1 ਫਿਰੋਜ਼ਪੁਰ, ਮੋਗਾ, ਕਪੂਰਥਲਾ ਤੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਹੁਣ ਤੱਕ ਰਾਜ 'ਚ 53992 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਇਨ੍ਹਾਂ 'ਚ 1453 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰਾਜ ਦੇ ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ 'ਚ 474 ਮਰੀਜ਼ ਆਕਸੀਜਨ 'ਤੇ ਹਨ ਤੇ ਜਦਕਿ 77 ਵੈਂਟੀਲੇਟਰ 'ਤੇ ਹਨ। ਜਿਨ੍ਹਾਂ 50 ਲੋਕਾਂ ਦੀ ਅੱਜ ਮੌਤ ਹੋਈ ਹੈ ਉਨ੍ਹਾਂ 'ਚੋਂ ਲੁਧਿਆਣਾ ਤੋਂ 18 ਐਸ ਏ ਐਸ ਨਗਰ 10 ਅੰਮਿ੍ਰਤਸਰ ਤੇ ਹੁਸ਼ਿਆਰਪੁਰ 5-5 ਕਪੂਰਥਲਾ 4, ਜਲੰਧਰ 3, ਇਸ ਤੋਂ ਇਲਾਵਾ ਫਤਿਹਗਡ਼੍ਹ ਸਾਹਿਬ, ਫਾਜ਼ਿਲਕਾ, ਗੁਰਦਾਸਪੁਰ, ਮੋਗਾ, ਤੇ ਪਠਾਨਕੋਟ ਤੋਂ 1-1 ਮਰੀਜ਼ ਸ਼ਾਮਲ ਹੈ। 


author

Bharat Thapa

Content Editor

Related News