ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ 336 ਨਵੇਂ ਮਾਮਲੇ ਆਏ ਸਾਹਮਣੇ, 8 ਦੀ ਮੌਤ

Monday, Oct 26, 2020 - 10:58 PM (IST)

ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ 336 ਨਵੇਂ ਮਾਮਲੇ ਆਏ ਸਾਹਮਣੇ, 8 ਦੀ ਮੌਤ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦੇ 336 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 8 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 131391 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 4125 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 15038 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 336 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 2493748 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।  

ਮਾਲਗੱਡੀਆਂ ਦੀ ਆਵਾਜਾਈ ਦੀ ਬਹਾਲੀ ਲਈ ਰੇਲਵੇ ਮੰਤਰੀ ਦੇਣ ਨਿੱਜੀ ਦਖਲ : ਕੈਪਟਨ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 24, ਜਲੰਧਰ 58, ਪਟਿਆਲਾ 5, ਐਸ. ਏ. ਐਸ. ਨਗਰ 55, ਅੰਮ੍ਰਿਤਸਰ 8, ਗੁਰਦਾਸਪੁਰ 16, ਬਠਿੰਡਾ 28, ਹੁਸ਼ਿਆਰਪੁਰ 16, ਫਿਰੋਜ਼ਪੁਰ 10, ਪਠਾਨਕੋਟ 13, ਸੰਗਰੂਰ 2, ਕਪੂਰਥਲਾ 31, ਫਰੀਦਕੋਟ 14, ਸ੍ਰੀ ਮੁਕਤਸਰ ਸਾਹਿਬ 14, ਫਾਜ਼ਿਲਕਾ 6, ਮੋਗਾ 0, ਰੋਪੜ 7, ਫਤਿਹਗੜ੍ਹ ਸਾਹਿਬ 4, ਬਰਨਾਲਾ 0, ਤਰਨਤਾਰਨ 7, ਐਸ. ਬੀ. ਐਸ. ਨਗਰ 8 ਅਤੇ ਮਾਨਸਾ ਤੋਂ 10 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

ਉੱਥੇ ਹੀ ਸੂਬੇ 'ਚ ਅੱਜ 8 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 1, ਹੁਸ਼ਿਆਰਪੁਰ 1, ਬਠਿੰਡਾ 1, ਜਲੰਧਰ 1, ਕਪੂਰਥਲਾ 1, ਲੁਧਿਆਣਾ 1, ਐਸ ਏ ਐਸ ਨਗਰ 1 ਅਤੇ ਸ੍ਰੀ ਮੁਕਤਸਰ ਸਾਹਿਬ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ। 


author

Bharat Thapa

Content Editor

Related News