ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 2714 ਨਵੇਂ ਮਾਮਲੇ ਆਏ ਸਾਹਮਣੇ, 72 ਦੀ ਮੌਤ

Monday, Apr 05, 2021 - 09:18 PM (IST)

ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 2714 ਨਵੇਂ ਮਾਮਲੇ ਆਏ ਸਾਹਮਣੇ, 72 ਦੀ ਮੌਤ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਸੋਮਵਾਰ ਨੂੰ ਪੰਜਾਬ 'ਚ ਕੋਰੋਨਾ ਦੇ 2714 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 72 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 254152 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 7155 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 26605 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2714 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6101688 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਕਿਸਾਨਾਂ, ਨੌਜਵਾਨਾਂ ਤੇ ਕਮਜ਼ੋਰ ਵਰਗਾਂ ਲਈ ਕੋਈ ਇਕ ਕੰਮ ਗਿਣਵਾਏ ਕੈਪਟਨ: ਸੁਖਬੀਰ ਬਾਦਲ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 390, ਜਲੰਧਰ 370, ਐਸ. ਏ. ਐਸ. ਨਗਰ 452, ਪਟਿਆਲਾ 177, ਅੰਮ੍ਰਿਤਸਰ 202, ਹੁਸ਼ਿਆਰਪੁਰ 195, ਬਠਿੰਡਾ 112, ਗੁਰਦਾਸਪੁਰ 98, ਕਪੂਰਥਲਾ 142, ਐਸ. ਬੀ. ਐਸ. ਨਗਰ 41, ਪਠਾਨਕੋਟ 35, ਸੰਗਰੂਰ 54, ਫਿਰੋਜ਼ਪੁਰ 22,  ਰੋਪੜ 39, ਫਰੀਦਕੋਟ 84, ਫਾਜ਼ਿਲਕਾ 22, ਸ੍ਰੀ ਮੁਕਤਸਰ ਸਾਹਿਬ 22, ਫਤਿਹਗੜ੍ਹ ਸਾਹਿਬ 73, ਤਰਨਤਾਰਨ 85, ਮੋਗਾ 34, ਮਾਨਸਾ 30 ਅਤੇ ਬਰਨਾਲਾ 'ਚ 35 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਵਾਉਣ ਲਈ ਕਰਨਾ ਪਵੇਗਾ ਇੰਤਜ਼ਾਰ

ਉੱਥੇ ਹੀ ਸੂਬੇ 'ਚ ਅੱਜ 72 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 5, ਬਰਨਾਲਾ 1, ਫਤਿਹਗੜ੍ਹ ਸਾਹਿਬ 2, ਫਿਰੋਜ਼ਪੁਰ 4, ਗੁਰਦਾਸਪੁਰ 8, ਹੁਸ਼ਿਆਰਪੁਰ 11, ਜਲੰਧਰ 7, ਕਪੂਰਥਲਾ 7, ਲੁਧਿਆਣਾ 8, ਐੱਸ.ਏ.ਐੱਸ ਨਗਰ 5, ਸ੍ਰੀ ਮੁਕਤਸਰ ਸਾਹਿਬ 1 ਪਠਾਨਕੋਟ 1, ਪਟਿਆਲਾ 4, ਸੰਗਰੂਰ 1, ਐੱਸ.ਬੀ.ਐੱਸ ਨਗਰ 6 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


author

Bharat Thapa

Content Editor

Related News