ਪੰਜਾਬ ''ਚ ਮੰਗਲਵਾਰ ਨੂੰ ਕੋਰੋਨਾ ਕਾਰਣ 231 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

Tuesday, May 18, 2021 - 10:43 PM (IST)

ਪੰਜਾਬ ''ਚ ਮੰਗਲਵਾਰ ਨੂੰ ਕੋਰੋਨਾ ਕਾਰਣ 231 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਮੰਗਲਵਾਰ ਨੂੰ 231 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 7,143 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 12317 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 5,11,652 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 4,27,058 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 72,277 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 

ਇਹ ਵੀ ਪੜ੍ਹੋ- ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਧਾਰਮਿਕ ਅਜ਼ਾਦੀ ਦੇ ਖ਼ਿਲਾਫ਼ : ਬੀਬੀ ਜਗੀਰ ਕੌਰ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 991, ਐਸ. ਏ. ਐਸ ਨਗਰ 717, ਬਠਿੰਡਾ 754, ਜਲੰਧਰ 663, ਪਟਿਆਲਾ 513, ਅੰਮ੍ਰਿਤਸਰ 301, ਫਾਜ਼ਿਲਕਾ 398, ਸ੍ਰੀ ਮੁਕਤਸਰ ਸਾਹਿਬ 461, ਗੁਰਦਾਸਪੁਰ 165, ਮਾਨਸਾ 39, ਹੁਸ਼ਿਆਰਪੁਰ 262, ਸੰਗਰੂਰ 213, ਫਰੀਦਕੋਟ 207, ਰੋਪੜ 100, ਪਠਾਨਕੋਟ 340, ਮੋਗਾ 112, ਫਿਰੋਜ਼ਪੁਰ 242, ਫਤਿਹਗੜ੍ਹ ਸਾਹਿਬ 159, ਐਸ.ਬੀ.ਐਸ ਨਗਰ 83, ਕਪੂਰਥਲਾ 302, ਤਰਨਤਾਰਨ 43 ਅਤੇ ਬਰਨਾਲਾ 'ਚ 78 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੇ ਵਾਅਦਿਆਂ ਦੀ ਖੁੱਲ੍ਹੀ ਪੋਲ, 13 ਸਾਲਾ ਨਾਬਾਲਿਗਾ ਲਿਫਾਫੇ ਵੇਚ ਪਰਿਵਾਰ ਪਾਲਣ ਨੂੰ ਮਜਬੂਰ

ਉੱਥੇ ਹੀ ਸੂਬੇ 'ਚ ਅੱਜ 231 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 16, ਬਰਨਾਲਾ 4, ਬਠਿੰਡਾ 34, ਫਰੀਦਕੋਟ 8, ਫਾਜ਼ਿਲਕਾ 15, ਫਿਰੋਜ਼ਪੁਰ 8, ਫਤਿਹਗੜ੍ਹ ਸਾਹਿਬ 3, ਗੁਰਦਾਸਪੁਰ 6, ਹੁਸ਼ਿਆਰਪੁਰ 10, ਜਲੰਧਰ 9, ਲੁਧਿਆਣਾ 21, ਕਪੂਰਥਲਾ 8, ਮਾਨਸਾ 7, ਮੋਗਾ 2, ਐੱਸ.ਏ.ਐੱਸ ਨਗਰ 15, ਸ੍ਰੀ ਮੁਕਤਸਰ ਸਾਹਿਬ 19, ਪਠਾਨਕੋਟ 6, ਪਟਿਆਲਾ 19, ਰੋਪੜ 5, ਸੰਗਰੂਰ 11 ਐੱਸ.ਬੀ.ਐੱਸ ਨਗਰ 2 ਅਤੇ ਤਰਨਤਾਰਨ 'ਚ 3 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


author

Bharat Thapa

Content Editor

Related News