ਪੰਜਾਬ ''ਚ ਬੁੱਧਵਾਰ ਨੂੰ ਕੋਰੋਨਾ ਦੇ 1435 ਨਵੇਂ ਮਾਮਲੇ ਆਏ ਸਾਹਮਣੇ, 47 ਦੀ ਮੌਤ

Wednesday, Sep 30, 2020 - 08:18 PM (IST)

ਪੰਜਾਬ ''ਚ ਬੁੱਧਵਾਰ ਨੂੰ ਕੋਰੋਨਾ ਦੇ 1435 ਨਵੇਂ ਮਾਮਲੇ ਆਏ ਸਾਹਮਣੇ, 47 ਦੀ ਮੌਤ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 1435 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 47 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 113886 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3406 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 31869 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1435 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1841955 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 1630, ਜਲੰਧਰ 143, ਪਟਿਆਲਾ 96, ਐਸ. ਏ. ਐਸ. ਨਗਰ 123, ਅੰਮ੍ਰਿਤਸਰ 167, ਗੁਰਦਾਸਪੁਰ 71, ਬਠਿੰਡਾ 90, ਹੁਸ਼ਿਆਰਪੁਰ 66, ਫਿਰੋਜ਼ਪੁਰ 76, ਸੰਗਰੂਰ 27, ਪਠਾਨਕੋਟ 89, ਕਪੂਰਥਲਾ 35, ਫਰੀਦਕੋਟ 57, ਸ੍ਰੀ ਮੁਕਤਸਰ ਸਾਹਿਬ 27, ਮੋਗਾ 25, ਫਾਜ਼ਿਲਕਾ 58, ਰੋਪੜ 39, ਫਤਿਹਗੜ੍ਹ ਸਾਹਿਬ 22, ਬਰਨਾਲਾ 11, ਤਰਨਤਾਰਨ 4, ਮਾਨਸਾ 17, ਐਸ. ਬੀ. ਐਸ. ਨਗਰ ਤੋਂ 29 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 47 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਹੁਸ਼ਿਆਰਪੁਰ 'ਚ 7, ਲੁਧਿਆਣਾ 'ਚ 6, ਜਲੰਧਰ 'ਚ 5, ਐਸ. ਏ. ਐਸ ਨਗਰ 'ਚ 5, ਬਠਿੰਡਾ 'ਚ 4, ਗੁਰਦਾਸਪੁਰ 'ਚ 4, ਰੋਪਡ਼ 'ਚ 3, ਅੰਮ੍ਰਿਤਸਰ 'ਚ 2, ਫਿਰੋਜ਼ਪੁਰ 'ਚ 2, ਸੰਗਰੂਰ 'ਚ 2, ਬਰਨਾਲਾ 'ਚ 1, ਫਤਿਹਗਡ਼੍ਹ ਸਾਹਿਬ 'ਚ 1, ਫਜ਼ਿਲਕਾ 'ਚ 1, ਮੋਗਾ 'ਚ 1, ਮੁਕਤਸਰ ਸਾਹਿਬ 'ਚ 1, ਐਸ. ਬੀ. ਐਸ ਨਗਰ 'ਚ 1 ਤੇ ਪਟਿਆਲਾ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।  


author

Bharat Thapa

Content Editor

Related News