ਪੰਜਾਬ ''ਚ ਅੱਜ ਕਈ ਥਾਵਾਂ ''ਤੇ ਹਲਕੀ ਵਰਖਾ ਸੰਭਵ

05/10/2019 9:19:38 AM

ਚੰਡੀਗੜ੍ਹ (ਯੂ. ਐੱਨ. ਆਈ.) : ਸਖ਼ਤ ਗਰਮੀ ਦੀ ਮਾਰ ਸਹਿ ਰਹੇ ਲੋਕਾਂ ਨੂੰ ਕੁਝ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸ਼ੁੱਕਰਵਾਰ ਸ਼ਾਮ ਤੱਕ ਹਲਕੀ ਵਰਖਾ ਹੋ ਸਕਦੀ ਹੈ। ਨਾਲ ਹੀ ਕਈ ਥਾਵਾਂ 'ਤੇ ਹਨੇਰੀਆਂ ਚੱਲਣ ਦੀ ਵੀ ਸੰਭਾਵਨਾ ਹੈ। ਵੀਰਵਾਰ ਉੱਤਰੀ ਭਾਰਤ ਦੇ ਹਿਸਾਰ ਵਿਚ ਸਭ ਤੋਂ ਵੱਧ 43 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਭਿਵਾਨੀ ਵਿਚ 42, ਰੋਹਤਕ ਵਿਚ 41, ਪਟਿਆਲਾ ਵਿਚ 42, ਜਲੰਧਰ ਨੇੜੇ ਆਦਮਪੁਰ ਵਿਚ 40, ਦਿੱਲੀ ਵਿਚ 41, ਜੰਮੂ ਵਿਚ 39 ਅਤੇ ਸ਼੍ਰੀਨਗਰ ਵਿਚ 27 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ ਵਿਖੇ ਵੀ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੀ। ਕਲਪਾ ਵਿਖੇ 23, ਧਰਮਸ਼ਾਲਾ ਵਿਖੇ 30 ਅਤੇ ਭੂੰਤਰ ਵਿਖੇ ਇਹ 35 ਡਿਗਰੀ ਸੈਲਸੀਅਸ ਸੀ।


cherry

Content Editor

Related News