ਸਿੱਧੂ ਦੇ ''ਰਾਜਸੀ ਪਰ'' ਭਰਨਗੇ ਉਡਾਰੀ!
Wednesday, Jan 01, 2020 - 10:00 AM (IST)

ਲੁਧਿਆਣਾ (ਮੁੱਲਾਂਪੁਰੀ): ਪੰਜਾਬ ਦੀ ਸਿਆਸਤ 'ਚ ਤੇਜ਼ ਤਰਾਰ ਜਾਣੇ ਜਾਂਦੇ ਸਾਫ ਅਕਸ ਅਤੇ ਲੋਕਾਂ ਦੇ ਵਿਸ਼ਵਾਸ ਪਾਤਰ ਨੇਤਾ ਨਵਜੋਤ ਸਿੰਘ ਸਿੱਧੂ ਜੋ ਅੱਜਕਲ ਖਾਮੋਸ਼ ਬੈਠੇ ਸਭ ਕੁਝ ਦੇਖ ਰਹੇ ਹਨ ਪਰ ਬੋਲ ਨਹੀਂ ਰਹੇ। ਹੁਣ ਅੱਜ ਨਵਾਂ ਸਾਲ ਦਸਤਕ ਦੇਣ ਜਾ ਰਿਹਾ ਹੈ ਜਿਸ ਕਾਰਣ ਰਾਜਸੀ ਗਲਿਆਰਿਆਂ 'ਚ ਅੱਜ ਸਾਲ ਦੇ ਆਖਰੀ ਦਿਨ ਚਰਚਾ ਸੀ ਕਿ 2020 'ਚ ਨਵਜੋਤ ਸਿੰਘ ਸਿੱਧੂ ਦੇ 'ਰਾਜਸੀ ਪਰ' ਪੰਜਾਬ 'ਚ ਵੱਡੀ ਉਡਾਰੀ ਭਰਨਗੇ ਕਿਉਂਕਿ ਸੱਤਾਧਾਰੀ ਕਾਂਗਰਸ 'ਚ ਸਭ ਕੁਝ ਅੱਛਾ ਦਿਖਾਈ ਨਹੀਂ ਦੇ ਰਿਹਾ।
ਮੰਤਰੀ, ਵਿਧਾਇਕ, ਐੱਮ.ਪੀ. ਸਰਕਾਰ ਤੋਂ ਨਾਖੁਸ਼ ਨਜ਼ਰ ਆ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਿਰ ਵੀ ਆਪਣੇ ਵਿਧਾਇਕਾਂ ਤੇ ਮੰਤਰੀ ਦੀਆਂ ਗੱਲਾਂ ਸੁਣ ਕੇ ਕੋਈ ਹੱਲ ਕੱਢਣ 'ਚ ਦੱਸੇ ਜਾ ਰਹੇ ਹਨ ਪਰ ਪੰਜਾਬ 'ਚ ਬੈਠੇ ਕਾਂਗਰਸੀ ਨੇਤਾ ਤੇ ਵਿਧਾਇਕ ਮੰਤਰੀ ਹੁਣ ਇਹ ਆਖਣ ਲੱਗ ਪਏ ਹਨ ਕਿ ਜੇਕਰ ਸਾਡੀ ਸਰਕਾਰ ਦਾ ਇਹੀ ਹਾਲ ਰਿਹਾ ਤਾਂ ਅਕਾਲੀ ਦਲ ਦੀ ਸਰਕਾਰ ਆ ਜਾਵੇਗੀ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਿਛਲੀ ਸਰਕਾਰ ਵਾਂਗ ਕੋਈ ਵੀ ਜਲਵਾ ਜਾਂ ਕੋਈ ਚਮਤਕਾਰ ਨਹੀਂ ਦਿਖਾ ਸਕੇ। ਇਸ ਲਈ ਜੋ ਹੁਣ ਸਾਰੇ ਕਾਂਗਰਸੀ ਨੇਤਾ, ਵਿਧਾਇਕ ਅਤੇ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਬਿਆਨ ਦਾਗ ਰਹੇ ਹਨ। ਉਹ ਆਉਣ ਵਾਲੇ ਸਮੇਂ 'ਚ ਕਿਧਰੇ ਨਾ ਕਿਧਰੇ ਲਗਦਾ ਹੈ ਨਵਜੋਤ ਸਿੱਧੂ ਆਪਣੇ 'ਰਾਜਸੀ ਪਰਾਂ' 'ਤੇ ਪੰਜਾਬ ਸਰਕਾਰ 'ਚ ਵੱਡੀ ਜ਼ਿੰਮੇਵਾਰੀ ਲੈ ਕੇ ਲੰਬੀ ਉਡਾਰੀ ਮਾਰ ਸਕਦੇ ਹਨ।ਬਾਕੀ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਸਿੱਧੂ ਦੇ ਉਨ੍ਹਾਂ ਬੋਲਾਂ ਨੂੰ ਸੁਣਨ ਲਈ ਉਤਾਵਲੀਆਂ ਹਨ ਕਿ ਉਹ ਕਿਸ ਤਰ੍ਹਾਂ ਦੇ ਪੰਜਾਬ ਭਵਿੱਖ ਬਾਰੇ ਚਾਣਨਾ ਪਾਉਂਦੇ ਹਨ।