ਇਸ ਪਿੰਡ ''ਚ ਸਿੱਕਾ ਉਛਾਲ ਕੇ ਚੁਣੇ ਸਰਪੰਚ
Saturday, Dec 29, 2018 - 09:21 AM (IST)
ਫਰੀਦਕੋਟ (ਅਮਿਤ ਸ਼ਰਮਾ) : ਖੇਡ ਦੇ ਮੈਦਾਨ 'ਚ ਸਿੱਕਾ ਉਛਾਲ ਕੇ ਟਾਸ ਹੁੰਦੀ ਤਾਂ ਤੁਸੀਂ ਕਈ ਵਾਰ ਦੇਖੀ ਹੋਵੇਗੀ ਪਰ ਅਸੀਂ ਤੁਹਾਨੂੰ ਖੇਡ ਦੇ ਮੈਦਾਨ ਤੋਂ ਦੂਰ ਸਿਆਸਤ ਦੇ ਮੈਦਾਨ ਬਾਰੇ ਦੱਸਣ ਜਾ ਰਹੇ ਹਾਂ, ਜਿਥੇ ਸਿੱਕਾ ਉਛਾਲ ਕੇ ਸਰਪੰਚ ਦੀ ਚੋਣ ਕੀਤੀ ਗਈ ਹੈ। ਸਿਆਸਤ ਦਾ ਇਹ ਮੈਦਾਨ ਫਰੀਦਕੋਟ ਦਾ ਪਿੰਡ ਡੋਡ, ਜਿਥੇ ਦੋ ਸਰਪੰਚਾਂ ਨੂੰ ਟਾਸ ਰਾਹੀਂ ਚੁਣਿਆ ਗਿਆ। ਇਕ ਬਜ਼ੁਰਗ ਸੁਰਜੀਤ ਸਿੰਘ ਤੇ ਦੂਸਰਾ ਨੌਜਵਾਨ ਗੁਰਵਿੰਦਰ ਸਿੰਘ।
ਜਾਣਕਾਰੀ ਮੁਤਾਬਕ ਟਾਸ ਬਜ਼ੁਰਗ ਸੁਰਜੀਤ ਸਿੰਘ ਨੇ ਜਿੱਤਿਆ ਤੇ ਪਹਿਲੇ ਢਾਈ ਸਾਲ ਉਹ ਸਰਪੰਚੀ ਕਰਨਗੇ ਤੇ ਫਿਰ ਨੌਜਵਾਨ ਗੁਰਵਿੰਦਰ ਸਿੰਘ ਨੇ ਜਿੱਤਿਆ। ਭਾਵੇਂ ਟਾਸ ਸੁਰਜੀਤ ਸਿੰਘ ਨੇ ਜਿੱਤੀ ਪਰ ਦੋਵੇਂ ਸਰਪੰਚਾਂ ਨੇ ਇਕੱਠੇ ਮਿਲ ਕੇ ਪਿੰਡ ਦੇ ਵਿਕਾਸ ਲਈ ਕੰਮ ਕਰਨ ਦੀ ਗੱਲ ਕਹੀ ਹੈ।
ਦੋਵੇਂ ਸਰਪੰਚਾਂ ਨੂੰ ਚੁਣਨ 'ਚ ਦਿਲਚਸਪੀ ਦਿਖਾਉਣ ਵਾਲੇ ਪਿੰਡ ਵਾਸੀ ਖੁਸ਼ ਨੇ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਪਿੰਡ 'ਚ ਭਾਈਚਾਰਾ ਬਣਿਆ ਹੋਇਆ ਹੈ। ਪਿੰਡ ਡੋਡ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਬਜ਼ੁਰਗ ਤੇ ਨੌਜਵਾਨ ਸਰਪੰਚ ਨੂੰ ਪਿੰਡ ਦੀ ਵਾਂਗਡੋਰ ਸੌਂਪੀ ਹੈ ਤੇ ਸਿੱਕੇ ਰਾਹੀਂ ਸਰਪੰਚ ਚੁਣ ਇਕ ਵੱਖਰੀ ਮਿਸਾਲ ਪੇਸ਼ ਕੀਤੀ ਹੈ।