ਪੰਜਾਬ ਦੇ ‘ਕੇਜਰੀਵਾਲ’ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

Sunday, Sep 26, 2021 - 06:29 PM (IST)

ਪੰਜਾਬ ਦੇ ‘ਕੇਜਰੀਵਾਲ’ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਪਟਿਆਲਾ (ਰਾਜੇਸ਼ ਪੰਜੌਲਾ): ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਠੀਕ ਪਹਿਲਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਖੇਡੇ ਗਏ ਮਾਸਟਰ ਸਟਰੋਕ ਨੇ ਸਮੁੱਚੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਚਿੱਤ ਕਰ ਦਿੱਤੀਆਂ ਹਨ।ਸੂਬੇ ’ਚ ਲੰਬੇ ਸਮੇਂ ਬਾਅਦ ਇਕ ਸਾਧਾਰਨ ਪਰਿਵਾਰ ਤੇ ਅਨੁਸੂਚਿਤ ਜਾਤੀ ਵਰਗ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਦਾ ਸਹੀ ਫੈਸਲਾ ਸਾਬਤ ਹੁੰਦਾ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚੰਨੀ ਦੇ ਜੋ ਭਾਸ਼ਣ ਸੋਸ਼ਲ ਮੀਡੀਆ ’ਤੇ ਆ ਰਹੇ ਹਨ, ਉਸ ’ਚ ਸਾਦਗੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਹੈ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਸਾਲ ਤੋਂ ਦਿੱਲੀ ’ਚ ਰਾਜ ਕਰਨ ਵਾਲੀ ਸਵ. ਸ਼ੀਲਾ ਦੀਕਸ਼ਿਤ ਨੂੰ ਬਤੌਰ ਮੁੱਖ ਮੰਤਰੀ ਹਰਾ ਕੇ ਇਤਿਹਾਸ ਰਚ ਦਿੱਤਾ ਸੀ, ਉਸ ਤਰ੍ਹਾਂ ਦਾ ਮਾਹੌਲ ਪੰਜਾਬ ’ਚ ਚੰਨੀ ਦੀ ਅਗਵਾਈ ਹੇਠ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ :  ਰਾਜਾ ਵੜਿੰਗ ਦੇ ਘਰ ਪਹੁੰਚੇ ਨਵਜੋਤ ਸਿੱਧੂ, ਅਹਿਮ ਮੁੱਦਿਆਂ ’ਤੇ ਹੋਈ ਚਰਚਾ

ਚੰਨੀ ਵੱਲੋਂ ਮੁੱਖ ਮੰਤਰੀ ਦੀ ਸਕਿਓਰਿਟੀ ’ਚ ਤਾਇਨਾਤ 1 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮਾਂ ਤੇ 50 ਤੋਂ ਵੱਧ ਆਲੀਸ਼ਾਨ ਗੱਡੀਆਂ ਦੇ ਕਾਫਲੇ ਬਾਰੇ ਜੋ ਬਿਆਨ ਦਿੱਤਾ ਗਿਆ ਹੈ, ਉਹ ਸਿਰਫ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਹਰ ਵਰਗ ਦੇ ਆਮ ਪੰਜਾਬੀ ਨੂੰ ਬੇਹੱਦ ਪ੍ਰਭਾਵਿਤ ਕਰ ਰਿਹਾ ਹੈ। ਜਦੋਂ ਉਹ ਕਿਤੇ ਜਾਂਦੇ ਹਨ ਤਾਂ ਲੋਕ ਖੁੱਦ ਰੁਕ ਕੇ ਉਨ੍ਹਾਂ ਨਾਲ ਫੋਟੋ ਕਰਵਾਉਂਦੇ ਹਨ ਅਤੇ ਆਮ ਆਦਮੀ ਵਰਗਾ ਭਾਸ਼ਣ ਦੇ ਰਹੇ ਹਨ। ਇਸ ਤੋਂ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਚੰਨੀ ਸਾਡਾ ਪ੍ਰਤੀਨਿਧੀ ਹੈ।

ਇਹ ਵੀ ਪੜ੍ਹੋ : ਅਬੋਹਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਛੋਟੇ ਹਾਥੀ ਅਤੇ ਕਾਰ ਦੀ ਟੱਕਰ ’ਚ 4 ਲੋਕਾਂ ਦੀ ਮੌਤ

ਕਾਂਗਰਸ ਦੇ ਇਸ ਮਾਸਟਰ ਸਟਰੋਕ ਦਾ 2022 ’ਚ ਕਾਂਗਰਸ ਨੂੰ ਵੱਡਾ ਫਾਇਦਾ ਮਿਲਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਲੋਕ ਵੀ. ਆਈ. ਪੀ. ਕਲਚਰਲ ਤੋਂ ਬੇਹੱਦ ਦੁਖੀ ਹਨ। ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ 2017 ’ਚ ਮੁੱਖ ਮੰਤਰੀ ਬਣਨ ਤੋਂ ਬਾਅਦ ਕੈ. ਅਮਰਿੰਦਰ ਸਿੰਘ ਨੂੰ ਮਿਲਣਾ ਔਖਾ ਹੋ ਗਿਆ ਸੀ। ਵੱਡੀ ਗਿਣਤੀ ਵਿਚ ਕਾਂਗਰਸ ਦੇ ਆਗੂ ਤੇ ਵਰਕਰ ਇਸ ਕਾਰਨ ਪਾਰਟੀ ਛੱਡ ਕੇ ਚਲੇ ਗਏ ਸਨ, ਜਿਸ ਪਾਰਟੀ ਦੇ ਮੁਖੀ ਨੂੰ ਹੀ ਮਿਲਣਾ ਔਖਾ ਹੋਵੇ, ਉਥੇ ਕਿਸੇ ਦਾ ਕੀ ਭਵਿੱਖ ਹੋ ਸਕਦਾ ਹੈ? ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੱਡੀ ਗਿਣਤੀ ’ਚ ਪਾਰਟੀ ਛੱਡ ਕੇ ਗਏ ਜਨਆਧਾਰ ਵਾਲੇ ਆਗੂ ਪਾਰਟੀ ’ਚ ਮੁੜ ਸ਼ਾਮਲ ਹੋਣ ਜਾ ਰਹੇ ਹਨ। ਸੂਤਰਾਂ ਅਨੁਸਾਰ ਜਿਨ੍ਹਾਂ ਆਗੂਆਂ ਨੂੰ ਅਕਾਲੀ ਦਲ ਨੇ ਟਿਕਟਾਂ ਵੀ ਦੇ ਦਿੱਤੀਆਂ ਹਨ, ਉਹ ਵੀ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ, ਜਿਸ ਦਿਨ ਤੋਂ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਹ ਸੁੱਕ ਗਏ ਹਨ । ਮੀਡੀਆ ਤੇ ਸੋਸ਼ਲ ਮੀਡੀਆ ’ਤੇ ਚੰਨੀ ਪੂਰੀ ਤਰ੍ਹਾਂ ਛਾਏ ਹੋਏ ਹਨ।

ਇਹ ਵੀ ਪੜ੍ਹੋ : ਜਾਣੋ ਕੌਣ ਹਨ ਪੰਜਾਬ ਦੇ ਨਵੇਂ ਬਣੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ (ਵੀਡੀਓ)


author

Shyna

Content Editor

Related News