ਪੰਜਾਬ ਤੇ ਹਰਿਆਣਾ ''ਚ ਮੀਂਹ, ਸ਼ਿਮਲਾ ''ਚ ਬਰਫਬਾਰੀ

01/07/2020 8:58:52 PM

ਚੰਡੀਗੜ੍ਹ, (ਏਜੰਸੀਆਂ)-ਪੰਜਾਬ ਤੇ ਹਰਿਆਣਾ ਦੇ ਵਧੇਰੇ ਹਿੱਸੀਆਂ 'ਚ ਮੰਗਲਵਾਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ, ਜਿਸ ਕਾਰਣ ਕਈ ਥਾਈਂ ਤਾਪਮਾਨ ਆਮ ਨਾਲੋਂ ਵੀ ਘੱਟ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਅੰਬਾਲਾ 'ਚ ਘੱਟੋ-ਘੱਟ ਤਾਪਮਾਨ 10.2 ਸੈਲਸੀਅਸ ਦਰਜ ਕੀਤਾ ਗਿਆ, ਇਹ ਆਮ ਨਾਲੋਂ 4 ਡਿਗਰੀ ਵੱਧ ਹੈ। ਅੰਮ੍ਰਿਤਸਰ 'ਚ 8.6, ਲੁਧਿਆਣਾ 'ਚ 9.8, ਪਟਿਆਲਾ 'ਚ 10.2, ਪਠਾਨਕੋਟ 'ਚ 10.3, ਜਲੰਧਰ ਨੇੜੇ ਆਦਮਪੁਰ 'ਚ 10.2, ਹਲਵਾਰਾ 'ਚ 9.6, ਬਠਿੰਡਾ 'ਚ 9.2, ਫਰੀਦਕੋਟ 'ਚ 9.4 ਅਤੇ ਗੁਰਦਾਸਪੁਰ 'ਚ 7.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ 'ਚ ਇਹ ਤਾਪਮਾਨ 11.1 ਸੀ।

ਸ਼ਿਮਲਾ ਅਤੇ ਮਨਾਲੀ 'ਚ ਮੰਗਲਵਾਰ ਹੋਰ ਬਰਫਬਾਰੀ ਹੋਈ, ਜਿਸ ਕਾਰਣ ਪਾਰਾ ਹੋਰ ਵੀ ਹੇਠਾਂ ਡਿੱਗ ਪਿਆ। ਸ਼ਿਮਲਾ ਦੇ ਨਾਲ ਲੱਗਦੇ ਕੁਫਰੀ, ਫਾਗੂ ਅਤੇ ਨਾਰਕੰਢਾ 'ਚ ਦਰਮਿਆਨੀ ਬਰਫਬਾਰੀ ਹੋਈ। ਸ਼ਿਮਲਾ 'ਚ ਮੰਗਲਵਾਰ ਸ਼ਾਮ ਤੱਕ 14 ਸੈਂਟੀਮੀਟਰ ਬਰਫ ਪੈ ਚੁੱਕੀ ਹੈ। ਮੀਂਹ ਪੈਣ ਕਾਰਣ ਕਈ ਥਾਵਾਂ 'ਤੇ ਬਰਫ ਜਲਦੀ ਹੀ ਪਿਘਲ ਗਈ। ਸ਼ਿਮਲਾ ਤੋਂ 250 ਕਿਲੋਮੀਟਰ ਦੂਰ ਮਨਾਲੀ ਦੇ ਸੋਲਾਂਗ ਵਿਖੇ ਵੀ ਭਾਰੀ ਬਰਫਬਾਰੀ ਹੋਈ। ਮਨਾਲੀ ਤੋਂ 52 ਕਿਲੋਮੀਟਰ ਦੂਰ ਰੋਹਤਾਂਗ ਦੱਰੇ 'ਤੇ ਸ਼ਾਮ ਤੱਕ ਬਰਫਬਾਰੀ ਜਾਰੀ ਸੀ। ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ ਮਨਫੀ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Related News