ਪੰਜਾਬ ਤੇ ਹਰਿਆਣਾ ''ਚ ਕੜਾਕੇ ਦੀ ਠੰਡ

Sunday, Dec 22, 2019 - 01:33 AM (IST)

ਚੰਡੀਗੜ੍ਹ : ਪੰਜਾਬ ਤੇ ਹਰਿਆਣਾ 'ਚ ਸ਼ਨੀਵਾਰ ਵੀ ਕੜਾਕੇ ਦੀ ਠੰਡ ਪਈ, ਜਿਸ ਕਾਰਨ ਆਮ ਜ਼ਿੰਦਗੀ ਬੂਰੀ ਤਰ੍ਹਾਂ ਪ੍ਰਭਾਵਿਤ ਹੋਈ। ਧੁੰਦ ਕਾਰਨ ਰੇਲ ਹਵਾਈ ਅੱਡੇ ਸੜਕੀ ਆਵਾਜ਼ਾਈ 'ਤੇ ਵੀ ਮਾੜਾ ਅਸਰ ਪਿਆ। ਭਾਵੇਂ ਦਿਨ ਵੇਲੇ ਕਈ ਖੇਤਰਾਂ 'ਚ ਤਿੱਖੀ ਧੁੱਪ ਚੜੀ ਪਰ ਲੋਕਾਂ ਨੂੰ ਸ਼ੀਤ ਲਹਿਰ ਤੋਂ ਵੀ ਕੋਈ ਖਾਸ ਰਾਹਤ ਨਹੀਂ ਮਿਲੀ। ਇਸ ਦੌਰਾਨ ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫਬਾਰੀ ਹੋਣ ਦੇ ਨਾਲ 40 ਦਿਨਾਂ ਤਕ ਚੱਲਣ ਵਾਲਾ ਕੜਾਕੇ ਦੀ ਠੰਡ ਦਾ ਦੌਰ ਚਿਲਈ ਕਲਾਂ ਸ਼ਨੀਵਾਰ ਸ਼ੁਰੂ ਹੋ ਗਿਆ। ਮੌਸਮ ਵਿਭਾਗ ਮੁਤਾਬਕ ਆਉਂਦੇ 40 ਦਿਨਾਂ ਦੌਰਾਨ ਭਾਵ 31 ਜਨਵਰੀ 2020 ਤਕ ਕਸ਼ਮੀਰ ਵਾਦੀ ਦੇ ਨਾਲ-ਨਾਲ ਹੋਰਨਾਂ ਇਲਾਕਿਆਂ 'ਚ ਵੀ ਭਾਰੀ ਠੰਡ ਪਵੇਗੀ। ਇਸ ਸਮੇਂ ਦੌਰਾਨ ਬਰਫਬਾਰੀ ਦੇ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਸ਼ੁਰੂ ਹੋਈ ਬਰਫਬਾਰੀ ਸ਼ਨੀਵਾਰ ਵੀ ਕਈ ਇਲਾਕਿਆਂ 'ਚ ਜਾਰੀ ਸੀ। ਗੁਲਮਰਗ ਵਿਖੇ 5 ਸੈਂਟੀਮੀਟਰ ਬਰਫ ਪਈ, ਇਥੇ ਘੱਟੋ ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ। ਦੱਖਣੀ ਕਸ਼ਮੀਰ  'ਚ ਅਮਰਨਾਥ ਦੀ ਪਵਿੱਤਰ ਗੁਫਾ ਨੂੰ ਜਾਣ ਵਾਲੇ ਰਾਹ 'ਤੇ ਸ਼ਨੀਵਾਰ ਰਾਤ ਤਕ 21 ਸੈਂਟੀਮੀਟਰ ਬਰਫ ਪੈ ਚੁਕੀ ਸੀ। ਇਥੇ ਘਟੋ ਘੱਟ ਤਾਪਮਾਨ ਮਨਫੀ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼੍ਰੀਨਗਰ ਸ਼ਹਿਰ 'ਚ ਸ਼ੁੱਕਰਵਾਰ ਰਾਤ ਤਾਪਮਾਨ ਘੱਟੋ ਘੱਟ ਮਨਫੀ 0.4 ਸੀ।


Related News