ਪੰਜਾਬ ''ਚ ਨਸ਼ੇ ਦਾ ਕਹਿਰ, ਹੁਣ ਡਰੱਗ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

08/02/2020 6:05:11 PM

ਬਰਨਾਲਾ (ਪੁਨੀਤ ਮਾਨ): ਨਸ਼ਿਆਂ ਦੇ ਮਾਮਲੇ 'ਤੇ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਪੰਜਾਬ 'ਚ ਇੱਕ ਪਾਸੇ ਨਕਲੀ ਸ਼ਰਾਬ ਕਾਰਨ 85 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਤੇ ਦੂਜੇ ਪਾਸੇ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ। ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨਸ਼ਾ ਕਰਦਾ-ਕਰਦਾ ਦਮ ਤੋੜ ਗਿਆ। ਉਸਦੀ ਲਾਸ਼ ਤੋਂ ਕੁਝ ਹੀ ਦੂਰੀ 'ਤੇ ਸਰਿੰਜਾਂ ਬਰਾਮਦ ਹੋਈਆਂ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕੀ ਇਹ ਸਰਿੰਜਾ ਉਸੇ ਵਿਅਕਤੀ ਨੇ ਇਸਤੇਮਾਲ ਕੀਤੀਆਂ ਹਨ। ਇਲਾਕੇ ਦੇ ਕੌਂਸਲਰ ਦੇ ਪਤੀ ਨੇ ਵੀ ਕੈਪਟਨ ਸਰਕਾਰ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਇਲਾਕੇ 'ਚ ਨਸ਼ੇ ਦਾ ਕਾਰੋਬਾਰ ਖੂਬ ਚੱਲ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਤੇ ਨੇਤਾ ਸਭ ਜਾਣ ਕੇ ਵੀ ਅਣਜਾਨ ਹਨ। ਨਸ਼ੇ ਦੀ ਓਵਰਡੋਜ਼ ਨਾਲ ਮਰੇ ਵਿਅਕਤੀ ਦੀ ਹਾਲਤ ਇਸ ਬੇਹੱਦ ਬੁਰੀ ਸੀ। ਪੁਲਸ ਨੇ ਉਸ ਵਿਅਕਤੀ ਦੇ ਹਾਲਾਤ ਬਿਆਨ ਕੀਤੇ ਹਨ ਜੋ ਰੌਗਟੇ ਖੜੇ ਕਰ ਰਹੇ ਹਨ।

ਇਹ ਵੀ ਪੜ੍ਹੋ:  ਜ਼ਹਿਰੀਲੀ ਸ਼ਰਾਬ ਦੇ ਕਹਿਰ ਤੋਂ ਬਾਅਦ ਸਰਗਰਮ ਹੋਈ ਪੁਲਸ, ਜਲਾਲਾਬਾਦ ਵਿਖੇ ਵੱਡੀ ਮਾਤਰਾ 'ਚ ਲਾਹਨ ਬਰਾਮਦ

ਦੱਸਣਯੋਗ ਹੈ ਕਿ ਪੰਜਾਬ 'ਚ ਨਸ਼ੇ ਦੇ ਵਗਦੇ ਦਰਿਆ ਨੂੰ ਦੇਖਦੇ ਹੋਏ ਤੇ ਨਸ਼ਾ ਖਤਮ ਕਰਨ ਲਈ ਅਮਰਿੰਦਰ ਸਿੰਘ ਵਲੋਂ ਖਾਦੀ ਸਹੁੰ ਨੂੰ ਯਾਦ ਕਰਕੇ ਇਕੋ ਗੀਤ ਯਾਦ ਆਉਂਦਾ ਹੈ, ਕੈਪਟਨ ਸਾਬ੍ਹ,ਕਿਆ ਹੂਆ ਤੇਰਾ ਵਾਅਦਾ, ਵੋ ਕਸਮ, ਵੋ ਇਰਾਦਾ। ਉੱਥੇ ਹੀ ਇਸ ਮਾਮਲੇ 'ਤੇ ਥਾਣਾ ਸਿਟੀ 1 ਦੇ ਐੱਸ.ਐੱਚ.ਓ. ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੇਖਿਆ ਕਿ ਨੌਜਵਾਨ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਉੱਥੇ ਹੀ ਉਨ੍ਹਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਮਾਮਲੇ ਦੀ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਰੋਜ਼ੀ-ਰੋਟੀ ਕਮਾਉਣ ਗਏ ਤਲਵੰਡੀ ਭਾਈ ਦੇ ਨੌਜਵਾਨ ਨੇ ਮਲੇਸ਼ੀਆ 'ਚ ਕੀਤੀ ਖੁਦਕੁਸ਼ੀ

ਇਹ ਵੀ ਪੜ੍ਹੋ:  ਝਬਾਲ 'ਚ ਮਾਮੂਲੀ ਝਗੜੇ ਨੂੰ ਲੈ ਕੇ ਦਿਨ-ਦਿਹਾੜੇ ਨੌਜਵਾਨ ਦਾ ਕਤਲ


Shyna

Content Editor

Related News