ਪੰਜਾਬ ''ਚ ਏਕਾਂਤਵਾਸ ਕੀਤੇ ਲੋਕਾਂ ''ਤੇ GPS ਨਾਲ ਨਿਗਰਾਨੀ ਰੱਖਣ ਦੀ ਤਿਆਰੀ

Wednesday, Jun 10, 2020 - 09:02 PM (IST)

ਪੰਜਾਬ ''ਚ ਏਕਾਂਤਵਾਸ ਕੀਤੇ ਲੋਕਾਂ ''ਤੇ GPS ਨਾਲ ਨਿਗਰਾਨੀ ਰੱਖਣ ਦੀ ਤਿਆਰੀ

ਚੰਡੀਗੜ੍ਹ:  ਪੰਜਾਬ 'ਚ ਕੋਰੋਨਾ ਵਾਇਰਸ ਦੇ ਚੱਲਦੇ ਕੀਤੀ ਗਈ ਤਾਲਾਬੰਦੀ ਦੇ ਬਾਅਦ ਪਿਛਲੇ ਇਕ ਹਫਤੇ ਤੋਂ ਅਨਲਾਕ ਪੜਾਅ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਕਈ ਗਾਈਡਲਾਈਨਜ਼ ਅਧੀਨ ਕਈ ਪ੍ਰਕਾਰ ਦੀਆਂ ਰਿਆਇਤਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਸਰਕਾਰ ਏਕਾਂਤਵਾਸ, ਮਾਸਕ ਅਤੇ ਹੋਰ ਹਿਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਵੀ ਸਿੰਕਜਾ ਕੱਸ ਰਹੀ ਹੈ। ਹੁਣ ਪੰਜਾਬ ਸਰਕਾਰ ਵਲੋਂ ਘਰ 'ਚ ਏਕਾਂਤਵਾਸ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲਿਆਂ 'ਤੇ ਨਜ਼ਰ ਰੱਖਣ ਲਈ ਗਲੋਬਲ ਪਾਜ਼ਿਸ਼ਨਿੰਗ ਸਿਸਟਮ (ਜੀ. ਪੀ. ਐਸ.) ਟਰੈਕਰ ਖਰੀਦਣ 'ਤੇ ਵਿਚਾਰ ਕਰ ਰਹੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਸਿਮ ਕਾਰਡ ਤੋਂ ਲੈਸ ਟਰੈਕਰ ਕੁਆਰੰਟਾਈਨ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਫੜਨ ਲਈ ਰਾਜ ਸਰਕਾਰ ਦੇ ਕੋਵਾ ਐਪ ਨਾਲ ਜੋੜਿਆ ਜਾ ਸਕਦਾ ਹੈ। ਸਿਹਤ ਵਿਭਾਗ ਨੇ ਅਜੇ ਇਸ 'ਤੇ ਫੈਸਲਾ ਨਹੀਂ ਲਿਆ


author

Deepak Kumar

Content Editor

Related News