ਪੰਜਾਬ ’ਚ ਕੋਰੋਨਾ ਨਾਲ ਇਕ ਦਿਨ ’ਚ ਹੋਈਆਂ 25 ਮੌਤਾਂ ਤੇ 1379 ਮਾਮਲੇ ਆਏ ਸਾਹਮਣੇ

Friday, Feb 04, 2022 - 10:37 PM (IST)

ਪੰਜਾਬ ’ਚ ਕੋਰੋਨਾ ਨਾਲ ਇਕ ਦਿਨ ’ਚ ਹੋਈਆਂ 25 ਮੌਤਾਂ ਤੇ 1379 ਮਾਮਲੇ ਆਏ ਸਾਹਮਣੇ

ਚੰਡੀਗੜ੍ਹ (ਬਿਊਰੋ)-ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਘਟ ਰਿਹਾ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 1379 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 25 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 46, ਲੁਧਿਆਣਾ ’ਚ 153, ਜਲੰਧਰ ’ਚ 124, ਐੱਸ. ਏ. ਐੱਸ. ਨਗਰ ’ਚ 231, ਪਠਾਨਕੋਟ ’ਚ 56, ਅੰਮ੍ਰਿਤਸਰ ’ਚ 69, ਫਤਿਹਗੜ੍ਹ ਸਾਹਿਬ ’ਚ 17, ਗੁਰਦਾਸਪੁਰ ’ਚ 38, ਹੁਸ਼ਿਆਰਪੁਰ ’ਚ 141, ਬਠਿੰਡਾ ’ਚ 70, ਰੋਪੜ ’ਚ 61, ਤਰਨਤਾਰਨ ’ਚ 11, ਫਿਰੋਜ਼ਪੁਰ ’ਚ 45, ਸੰਗਰੂਰ ’ਚ 29, ਮੋਗਾ ’ਚ 56, ਕਪੂਰਥਲਾ ’ਚ 38, ਬਰਨਾਲਾ ’ਚ 9, ਫਾਜ਼ਿਲਕਾ ’ਚ 74, ਸ਼ਹੀਦ ਭਗਤ ਸਿੰਘ ਨਗਰ 10, ਫਰੀਦਕੋਟ 43, ਮਾਨਸਾ 17, ਮੁਕਤਸਰ ’ਚ 41 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 8 ਫਰਵਰੀ ਤੱਕ ਭੇਜਿਆ ED ਦੇ ਰਿਮਾਂਡ ’ਤੇ

ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 750272 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,385 ਲੋਕਾਂ ਦੀ ਮੌਤ ਹੋ ਚੁੱਕੀ ਹੈ। 718559 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਮਾਤਾ ਵੈਸ਼ਨੋ ਦੇਵੀ ਮੰਦਿਰ ਤੋਂ ਪਰਤੇ, CM ਚੰਨੀ ਮਾਤਾ ਬਗਲਾਮੁਖੀ ਮੰਦਿਰ ਪਹੁੰਚੇ
 


author

Manoj

Content Editor

Related News