ਮਹਿੰਗੀਆਂ ਦਵਾਈਆਂ ਦੇ ਮਾਮਲੇ ''ਚ ''ਪੰਜਾਬ'' ਨੂੰ ਝਾੜ, ਨੋਟਿਸ ਜਾਰੀ

Saturday, Mar 10, 2018 - 09:26 AM (IST)

ਮਹਿੰਗੀਆਂ ਦਵਾਈਆਂ ਦੇ ਮਾਮਲੇ ''ਚ ''ਪੰਜਾਬ'' ਨੂੰ ਝਾੜ, ਨੋਟਿਸ ਜਾਰੀ

ਚੰਡੀਗੜ੍ਹ : ਪੰਜਾਬ 'ਚ ਪ੍ਰਾਈਵੇਟ ਡਾਕਟਰ ਆਪਣੇ ਹੀ ਪ੍ਰਾਈਵੇਟ ਹਸਪਤਾਲ ਜਾਂ ਚਹੇਤੇ ਕੈਮਿਸਟਾਂ ਕੋਲੋਂ ਹੀ ਮਰੀਜ਼ਾਂ ਨੂੰ ਦਵਾਈ ਲੈਣ ਲਈ ਮਜਬੂਰ ਕਰਦੇ ਹਨ ਪਰ ਹੁਣ ਇਸ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰ ਸਮੇਤ ਪੰਜਾਬ ਅਤੇ ਹਰਿਆਣਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹੁਣ ਹਾਈਕੋਰਟ ਵਲੋਂ ਜਾਰੀ ਕੀਤੇ ਗਏ ਨੋਟਿਸ 'ਤੇ ਸਾਰੇ ਪ੍ਰਤੀਭਾਗੀਆਂ ਨੇ ਅਗਲੀ ਸੁਣਵਾਈ 'ਚ ਜਵਾਬ ਦੇਣਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਇਕ ਮਈ ਨੂੰ ਹੋਣੀ ਹੈ। ਪਟੀਸ਼ਨਕਰਤਾ ਦੇ ਵਕੀਲ ਸਰ ਦਵਿੰਦਰ ਗੋਇਲ ਨੇ ਦੱਸਿਆ ਕਿ ਇਹ ਪਟੀਸ਼ਨ ਹਿਸਾਰ ਦੀ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਦੇ ਵੈਟਨਰੀ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਸੰਦੀਪ ਕੁਮਾਰ ਗੁਪਤਾ ਵਲੋਂ ਪਾਈ ਗਈ ਹੈ। ਪਟੀਸ਼ਨ 'ਚ ਐੱਨ. ਪੀ. ਪੀ. ਏ. ਦੀ ਦਸੰਬਰ, 2017 ਅਤੇ ਜਨਵਰੀ, 2018 ਦੀ ਰਿਪੋਰਟ ਦਾ ਹਵਾਲਾ ਦੇ ਕੇ ਦੱਸਿਆ ਗਿਆ ਕਿ ਨਿਜੀ ਹਸਪਤਾਲ ਬਾਜ਼ਾਰ ਤੋਂ ਕਈ ਗੁਣਾ ਕੀਮਤ 'ਤੇ ਮਰੀਜ਼ਾਂ ਨੂੰ ਦਵਾਈ ਵੇਚਦੇ ਹਨ। ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਹੈ 1700 ਗੁਣਾ ਜ਼ਿਆਦਾ ਕੀਮਤਾਂ 'ਤੇ ਦਵਾਈਆਂ ਵੇਚੀਆਂ ਜਾ ਰਹੀਆਂ ਹਨ।


Related News