ਹਾਈਕੋਰਟ ਨੇ ਪਲਟਿਆ ਹੇਠਲੀ ਅਦਾਲਤ ਦਾ ਫੈਸਲਾ, ਪਿਤਾ ਨੂੰ ਸੌਂਪਿਆ ''ਬੱਚਾ''

11/16/2019 1:45:40 PM

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਕੇਸ 'ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਇਕ ਬੱਚੇ ਨੂੰ ਮਾਂ ਦੀ ਬਜਾਏ ਪਿਤਾ ਨਾਲ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ। ਜੱਜ ਨੇ ਆਪਣੇ ਫੈਸਲੇ 'ਚ ਕਿਹਾ ਕਿ ਬੱਚੇ ਦੀ ਇੱਛਾ ਦੇ ਖਿਲਾਫ ਜਾਣਾ ਨਾ ਸਿਰਫ ਉਸ ਨਾਲ ਅੱਤਿਆਚਾਰ ਹੋਵੇਗਾ, ਸਗੋਂ ਉਸ ਲਈ ਧੱਕਾ ਵੀ ਹੋਵੇਗਾ। ਜਾਣਕਾਰੀ ਮੁਤਾਬਕ 13 ਸਾਲਾਂ ਦੇ ਬੱਚੇ ਦੀ ਕਸਟਡੀ ਲਈ ਕਾਨੂੰਨੀ ਲੜਾਈ ਲੜ ਰਹੇ ਮਾਂ-ਪਿਓ ਦਾ 2015 'ਚ ਤਲਾਕ ਹੋ ਗਿਆ ਸੀ।

ਤਲਾਕ ਤੋਂ ਬਾਅਦ ਬੱਚਾ ਪਿਤਾ ਨਾਲ ਰਹਿ ਰਿਹਾ ਸੀ ਪਰ ਬਾਅਦ 'ਚ ਬੇਟੇ ਦੀ ਕਸਟਡੀ ਲਈ ਮਾਂ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਹੇਠਲੀ ਅਦਾਲਤ ਨੇ ਮਾਰਚ, 2019 'ਚ ਹੁਕਮ ਦਿੱਤਾ ਸੀ ਕਿ ਨਾਬਾਲਗ ਬੱਚੇ ਦੀ ਭਲਾਈ ਲਈ ਉਸ ਦਾ ਪਿਤਾ ਦੀ ਬਜਾਏ ਮਾਂ ਨਾਲ ਰਹਿਣਾ ਵਧੀਆ ਰਹੇਗਾ। ਇਸ ਫੈਸਲੇ ਦੇ ਖਿਲਾਫ ਬੱਚੇ ਦੇ ਪਿਤਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਜਦੋਂ ਬੱਚੇ ਨੇ ਕਿਹਾ ਕਿ ਉਹ ਆਪਣੇ ਪਿਤਾ ਨਾਲ ਰਹਿਣਾ ਚਾਹੁੰਦਾ ਹੈ ਤਾਂ ਅਦਾਲਤ ਨੇ ਜ਼ਿਲਾ ਲੀਗਲ ਸਰਵਿਸ ਅਥਾਰਟੀ ਦੇ ਸੱਕਤਰ ਤੋਂ ਬੱਚੇ ਦੇ ਪਿਤਾ ਦੇ ਨਾਲ ਉਸ ਦੇ ਰਹਿਣ-ਸਹਿਣ ਅਤੇ ਪਾਲਣ-ਪੋਸਣ 'ਤੇ ਰਿਪੋਰਟ ਮੰਗੀ ਸੀ, ਜਿਸ ਤੋਂ ਬਾਅਦ ਬੱਚਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ।


Babita

Content Editor

Related News