ਪੰਜਾਬ ''ਚ ''ਪਨਗਰੇਨ'' ਝੋਨਾ ਖਰੀਦਣ ''ਚ ਸਭ ਤੋਂ ਮੋਹਰੀ

Friday, Oct 11, 2019 - 10:14 AM (IST)

ਪੰਜਾਬ ''ਚ ''ਪਨਗਰੇਨ'' ਝੋਨਾ ਖਰੀਦਣ ''ਚ ਸਭ ਤੋਂ ਮੋਹਰੀ

ਚੰਡੀਗੜ੍ਹ (ਭੁੱਲਰ) : ਸਰਕਾਰੀ ਖਰੀਦ ਏਜੰਸੀ 'ਪਨਗਰੇਨ' ਸੂਬੇ ਭਰ ਦੀਆਂ ਮੰਡੀਆਂ 'ਚ ਆਮਦ ਨਾਲ 39 ਫੀਸਦੀ ਝੋਨੇ ਦੀ ਖਰੀਦ ਨਾਲ ਸਭ ਤੋਂ ਮੋਹਰੀ ਚੱਲ ਰਹੀ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 9 ਅਕਤੂਬਰ ਤੱਕ 326839 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ 'ਚ ਪਨਗਰੇਨ ਨੇ 127575 ਮੀਟਰਿਕ ਟਨ ਅਤੇ ਮਾਰਕਫੈੱਡ ਨੇ 80029 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਸਰਕਾਰੀ ਏਜੰਸੀਆਂ ਦੀ ਖਰੀਦ 'ਚੋਂ ਪਨਸਪ ਨੇ 48378, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 38116 ਅਤੇ ਐੱਫ. ਸੀ. ਆਈ. ਨੇ 5627 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਨਾਲ ਹੀ ਸੂਬੇ ਭਰ ਦੀਆਂ ਮੰਡੀਆਂ 'ਚੋਂ ਨਿਜੀ ਮਿਲ ਮਾਲਕਾਂ ਵਲੋਂ 27114 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।


author

Babita

Content Editor

Related News